*ਥਾਣਾ ਰਣਜੀਤ ਐਵੀਨਿਊ ਦੇ ਏਰੀਆਂ ਵਿੱਚ ਲੜਾਈ-ਝਗੜਾ ਕਰਨ ਵਾਲੇ ਅਣਪਛਾਤੇ ਨੌਜ਼ਵਾਨਾਂ ਖਿਲਾਫ਼ ਮੁਕੱਦਮਾਂ ਕੀਤਾ ਦਰਜ਼।*
*ਹੁਣ ਹੁਲੜਬਾਜ਼ੀ ਕਰਨ ਵਾਲੇ ਬਖ਼ਸ਼ੇ ਨਹੀ ਜਾਣਗੇ, ਬਿਨਾ ਦੇਰੀ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ।*
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )
ਮੁਕੱਦਮਾਂ ਨੰਬਰ 106 ਮਿਤੀ 28-05-2023 ਜੁਰਮ 160,148,149,295 ਭ:ਦ:, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ।
ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਉੱਤਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਜੋਤ ਕੌਰ, ਮੁੱਖ ਅਫ਼ਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਰਤਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪੀ.ਆਰ ਚੌਕ, ਰਣਜੀਤ ਐਵੀਨਿਊ ਵਿੱਖੇ ਮੌਜ਼ੂਦ ਸੀ ਤਾਂ ਸੂਚਨਾਂ ਮਿਲੀ ਕਿ ਡੱਬਲ ਸਾਟ ਕੋਫੀ ਬਾਰ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਤਿੰਨ ਕਾਰਾਂ ਆਈਆਂ ਜਿਸ ਵਿੱਚ 3-4 ਅਣਪਛਾਤੇ ਨੌਜ਼ਵਾਨ ਸਵਾਰ ਸਨ ਅਤੇ ਜੋ ਇਹ ਨੌਜ਼ਵਾਨ ਕਾਰਾਂ ਵਿੱਚੋ ਬਾਹਰ ਆ ਗਏ ਤੇ ਇਹਨਾਂ ਪਾਸ ਡੰਡੇ, ਬੇਸਬਾਲ ਸਨ ਤੇ ਇਹਨਾਂ ਨੇ ਉੱਥੇ ਆਪਸ ਵਿੱਚ ਝਗੜਾ ਕੀਤਾ ਅਤੇ ਇਸ ਝਗੜੇ ਵਿੱਚ ਨੌਜ਼ਵਾਨ ਦੀਆ ਪੱਗ ਦੀ ਲੱਥੀ ਹੈ ਤੇ ਹੁਲੜਬਾਜ਼ੀ ਵੀ ਕੀਤੀ ਹੈ। ਜਿਸ ਨਾਲ ਆਮ ਲੋਕਾਂ ਦੀ ਅਮਨ-ਸ਼ਾਂਤੀ ਭੰਗ ਅਤੇ ਆਵਾਜ਼ਾਈ ਵਿੱਚ ਵਿਘਨ ਵੀ ਪਿਆ ਹੈ। ਜਿਸਤੇ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਾਮਾਲੂਮ ਨੌਜ਼ਵਾਨਾਂ ਖਿਲਾਫ਼ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਕਿਸੇ ਕਿਸਮ ਦੀ ਕੋਈ ਹੁਲਬਾੜੀ ਨੂੰ ਬ੍ਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਸਬੰਧਤ ਦੇ ਖਿਲਾਫ਼ ਬਿਨਾ ਕਿਸੇ ਦੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।