*ਥਾਣਾ ਸਦਰ ਦੀ ਚੌਕੀ ਵਿਜੈ ਨਗਰ ਵੱਲੋਂ 24 ਘੰਟਿਆ ਵਿੱਚ 02 ਝਪਟਮਾਰ, ਖੋਹਸੁਦਾ ਮੋਬਾਇਲ ਸਮੇਤ ਕਾਬੂ*
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )ਮੁਕੱਦਮਾਂ ਨੰਬਰ 158 ਮਿਤੀ 27-05-2023 ਜੁਰਮ 379-ਬੀ, 34 ਭ:ਦ:, ਥਾਣਾ ਸਦਰ,ਅੰਮ੍ਰਿਤਸਰ।
*ਗ੍ਰਿਫ਼ਤਾਰ ਦੋਸ਼ੀ:-1. ਅਸ਼ੋਕ ਕੁਮਾਰ*
*2. ਜਗਦੀਸ਼ ਕੁਮਾਰ *ਬ੍ਰਾਮਦਗੀ:- ਖੋਹਸੁਦਾ ਮੋਬਾਇਲ ਫੋਨ ਮਾਰਕਾ ਵੀਵੋ।*
ਇਹ ਮੁਕੱਦਮਾਂ ਮੁਦੱਈ ਸ੍ਰੀ ਲਵਕੁਸ਼ ਪੁੱਤਰ ਕਾਲੂ ਵਾਸੀ ਪਿੰਡ ਸਰਦਾ, ਥਾਣਾ ਕੰਮਸੇਠੀ, ਜਿਲਾ ਬਨਾਰਸ, ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਸੁੰਦਰ ਨਗਰ ਮੁਸਤਾਫਾਬਾਦ, ਬਟਾਲਾ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਹੈ ਕਿ ਉਹ ਈ-ਰਿਕਸ਼ਾ ਚਲਾਉਂਦਾ ਹੈ ਅਤੇ ਅੱਜ ਉਹ ਵਕਤ ਕਰੀਬ 09:00 ਵਜੇ ਰਾਤ, ਵਿਜੇ ਨਗਰ ਬਟਾਲਾ ਰੋਡ ਅੰਮ੍ਰਿਤਸਰ ਤੋਂ ਪੈਦਲ ਹੀ ਆਪਣੇ ਘਰ ਮੁਸਤਫਾਬਾਦ ਨੂੰ ਜਾ ਰਿਹਾ ਸੀ। ਜਦੋ ਉਹ, ਮੋੜ ਗਲੀ ਬਾਂਕੇ ਬਿਹਾਰੀ ਦੇ ਨਜਦੀਕ ਪੁੱਜਾ ਤਾਂ ਪਿਛੋਂ 02 ਮੋਨੇ ਨੌਜਵਾਨ ਜੋ ਕਾਲੇ ਰੰਗ ਦੇ ਸਪਲੈਡਰ ਮੋਟਰਸਾਈਕਲ ਪਰ ਸਵਾਰ ਸਨ ਆਏ ਅਤੇ ਉਸਦੇ ਹੱਥ ਵਿੱਚ ਫੜਿਆ ਮੋਬਾਇਲ ਮਾਰਕਾ VIVO ਰੰਗ BLUE ਝਪਟਮਾਰ ਕਿ ਖੋਹ ਲਿਆ ਤੇ ਹਨੇਰੇ ਦਾ ਫਾਇਦਾ ਉਠਾਦੇ ਹੋਏ ਵੇਰਕਾ ਬਾਈਪਾਸ ਅੰਮ੍ਰਿਤਸਰ ਵੱਲ ਨੂੰ ਨਿਕਲ ਗਏ।
ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਸੁਸ਼ੀਲ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਵਿਜ਼ੈ ਨਗਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਨੁੰ 24 ਘੰਟੇ ਦੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਲ ਕਰਕੇ ਮੋਬਾਇਲ ਫੋਨ ਖੋਹ ਕਰਨ ਵਾਲੇ ਦੋਸ਼ੀ ਅਸ਼ੋਕ ਕੁਮਾਰ ਪੁੱਤਰ ਵਿਜੈ ਸਿੰਘ ਵਾਸੀ ਦਸਮੇਸ਼ ਐਵੀਨਿਊ, ਅੰਮ੍ਰਿਤਸਰ ਅਤੇ ਜਗਦੀਸ਼ ਕੁਮਾਰ ਉਰਫ਼ ਰਮਨ ਪੁੱਤਰ ਅਰਜੁਨ ਕੁਮਾਰ ਵਾਸੀ ਨੇੜੇ ਐਸ.ਜੀ ਇੰਨਕਲੇਵ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ਼ਸੁਦਾ ਮੋਬਾਇਲ ਫੋਨ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।