ਪੰਜਾਬੀ ਸਿਨੇਮਾ ਲਈ ਸਾਲ 2022 ਬਹੁਤ ਹੀ ਭਾਗਾਂ ਵਾਲਾ ਚੜ੍ਹਿਆ ਹੈ। ਇਸ ਸਾਲ ਹੁਣ ਤੱਕ ਰਿਲੀਜ਼ ਹੋਈਆਂ ਜ਼ਿਆਦਾਤਰ ਫਿਲਮਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ‘ਕਲੀ ਜੋਟਾ’ ਤੋਂ ਲੈਕੇ ‘ਗੋਡੇ ਗੋਡੇ ਚਾਅ’ ਤੱਕ ਲੋਕਾਂ ਨੇ ਔਰਤਾਂ ਦੇ ਮੁੱਖ ਕਿਰਦਾਰਾਂ ਵਾਲੀਆਂ ਫਿਲਮਾਂ ਨੂੰ ਜ਼ਿਆਦਾ ਪਿਆਰ ਦਿੱਤਾ ਹੈ।
‘ਗੋਡੇ ਗੋਡੇ ਚਾਅ’ ਫਿਲਮ 26 ਮਈ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਬਹੁਤ ਹੀ ਵਧੀਆ ਕਾਰੋਬਾਰ ਵੀ ਕਰ ਰਹੀ ਹੈ। ਹਰ ਕੋਈ ਇਸ ਫਿਲਮ ਦੀ ਤਾਰੀਫ ਕਰ ਰਿਹਾ ਹੈ। ਹੁਣ ਅਦਾਕਾਰਾ ਤੇ ਵਕੀਲ ਸਤਿੰਦਰ ਸੱਤੀ ਨੇ ਵੀ ‘ਗੋਡੇ ਗੋਡੇ ਚਾਅ’ ਤੇ ਇਸ ਫਿਲਮ ਦੀ ਪੂਰੀ ਟੀਮ ਦੀ ਤਾਰੀਫ ਕੀਤੀ ਹੈ। ਖਾਸ ਕਰਕੇ ਸੋਨਮ ਬਾਜਵਾ ਦੀ ਤਾਂ ਸਤਿੰਦਰ ਸੱਤੀ ਨੇ ਤਾਰੀਫਾਂ ਦੇ ਪੁਲ ਬੰਨ੍ਹੇ ਹਨ।
ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਿਖਿਆ, ‘ਕਮਾਲ ਦੀ ਫਿਲਮ। ਕਮਾਲ ਦੀ ਅਦਾਕਾਰਾ ਬੇਮਿਸਾਲ ਟੈਲੇਂਟ ਸੋਨਮ ਬਾਜਵਾ। ਖੂਬਸੂਰਤ ਤਾਨੀਆ। ਨੱਛਤਰ ਗਿੱਲ ਦੀ ਖੂਬਸੂਰਤ ਆਵਾਜ਼।
ਕਾਬਿਲੇਗ਼ੌਰ ਹੈ ਕਿ ‘ਗੋਡੇ ਗੋਡੇ ਚਾਅ’ 26 ਮਈ ਨੂੰ ਰਿਲੀਜ਼ ਹੋਈ ਸੀ। ਹੁਣ ਤੱਕ ਫਿਲਮ ਨੇ 16.23 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੂੰ ਦਰਸ਼ਕ ਖੂਬ ਪਿਆਰ ਦੇ ਰਹੇ ਹਨ।
ਕਿਉਂਕਿ ਇਸ ਫਿਲਮ ਦੀ ਕਹਾਣੀ ਬਿਲਕੁਲ ਹਟ ਕੇ ਹੈ, ਇਸ ਲਈ ਵੀ ਇਸ ਫਿਲਮ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਫਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਪੰਜਾਬ ਦੇ ਪਿੰਡਾਂ ਦੀਆਂ ਔਰਤਾਂ ਨੂੰ ਬਰਾਤ ‘ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਹੁਣ ਸੋਨਮ ਬਾਜਵਾ, ਨਿਰਮਲ ਰਿਸ਼ੀ ਤੇ ਤਾਨੀਆ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢਦੀਆਂ ਨਜ਼ਰ ਆਈਆਂ ਹਨ