Home » ਡਰੱਗਜ ਮਾਮਲੇ ’ਚ ਕਾਮੇਡੀਅਨ ਭਾਰਤੀ ਸਿੰਘ ਅਤੇ ਪਤੀ ਹਰਸ ਖਿਲਾਫ ਚਾਰਜਸੀਟ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਡਰੱਗਜ ਮਾਮਲੇ ’ਚ ਕਾਮੇਡੀਅਨ ਭਾਰਤੀ ਸਿੰਘ ਅਤੇ ਪਤੀ ਹਰਸ ਖਿਲਾਫ ਚਾਰਜਸੀਟ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

by Rakha Prabh
110 views

ਡਰੱਗਜ ਮਾਮਲੇ ’ਚ ਕਾਮੇਡੀਅਨ ਭਾਰਤੀ ਸਿੰਘ ਅਤੇ ਪਤੀ ਹਰਸ ਖਿਲਾਫ ਚਾਰਜਸੀਟ ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਮੁੰਬਈ, 29 ਅਕਤੂਬਰ : ਮੁੰਬਈ ਐਨਸੀਬੀ ਨੇ ਅਦਾਲਤ ’ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ ਲਿੰਬਾਚੀਆ ਦੇ ਖਿਲਾਫ 200 ਪੰਨਿਆਂ ਦੀ ਚਾਰਜਸੀਟ ਦਾਇਰ ਕੀਤੀ ਹੈ। ਦੋਵਾਂ ਨੂੰ 2020 ’ਚ ਡਰੱਗ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ। ਫਿਲਹਾਲ ਦੋਵੇਂ ਜਮਾਨਤ ’ਤੇ ਬਾਹਰ ਹਨ।

ਐਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਇਹ ਜਾਣਕਾਰੀ ਦਿੱਤੀ ਹੈ। ਜੋੜੇ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਉਨ੍ਹਾਂ ਦੇ ਘਰੋਂ ਕਥਿਤ ਤੌਰ ’ਤੇ ਗਾਂਜਾ ਜਬਤ ਕਰਨ ਤੋਂ ਬਾਅਦ ਗਿ੍ਰਫਤਾਰ ਕੀਤਾ ਸੀ। ਇਸ ਮਾਮਲੇ ’ਚ ਦੋਵਾਂ ਨੂੰ 23 ਨਵੰਬਰ 2020 ਨੂੰ ਜਮਾਨਤ ਮਿਲ ਗਈ ਸੀ।

ਐਨਸੀਬੀ ਨੇ ਫਿਰ ਦਾਅਵਾ ਕੀਤਾ ਕਿ ਭਾਰਤੀ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ ਆਪਣੇ ਪਤੀ ਵੱਲੋਂ ਖਰੀਦਿਆ ਗਾਂਜਾ ਖਾ ਲਿਆ ਸੀ। ਐਨਸੀਬੀ ਨੇ ਇਹ ਵੀ ਕਿਹਾ ਸੀ ਕਿ ਜੋੜੇ ਦੇ ਵਰਸੋਵਾ ਦੇ ਘਰ ਦੀ ਤਲਾਸੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਕਥਿਤ ਤੌਰ ’ਤੇ 65 ਗ੍ਰਾਮ ਗਾਂਜਾ ਅਤੇ 21.5 ਗ੍ਰਾਮ ਭੰਗ ਵਾਲਾ ਬੈਗ ਮਿਲਿਆ ਸੀ।

ਉਦੋਂ ਦੋਵਾਂ ਦੇ ਵਕੀਲ ਅਯਾਜ ਖਾਨ ਅਤੇ ਜਾਹਰਾ ਚਰਨੀਆ ਨੇ ਅਦਾਲਤ ’ਚ ਦਲੀਲ ਦਿੰਦਿਆਂ ਕਿਹਾ ਸੀ ਕਿ ਭਾਰਤੀ ਸਿੰਘ ਅਤੇ ਉਸ ਦੇ ਪਤੀ ਕੋਲੋਂ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਮਾਤਰਾ ਬਹੁਤ ਘੱਟ ਸੀ। ਇਹ ਵੀ ਦਲੀਲ ਦਿੱਤੀ ਗਈ ਸੀ ਕਿ ਵਸੂਲੀ ਦੀ ਮਾਤਰਾ ਬਹੁਤ ਘੱਟ ਹੋਣ ਕਾਰਨ ਇਸ ਨੂੰ ਨਾਰਕੋਟਿਕ ਡਰੱਗਜ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ (ਐਨਡੀਪੀਐਸ) ਐਕਟ ਦੇ ਤਹਿਤ ਜਮਾਨਤਯੋਗ ਅਪਰਾਧ ਬਣਾਉਂਦਾ ਹੈ। ਪਟੀਸਨ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਹਰੇਕ ਨੂੰ 15,000 ਰੁਪਏ ਦੇ ਨਿੱਜੀ ਮੁਚੱਲਕੇ ’ਤੇ ਜਮਾਨਤ ਦੇ ਦਿੱਤੀ ਸੀ।

Related Articles

Leave a Comment