ਰੋਹਿਤ ਸ਼ਰਮਾ ਨੇ 12,274 ਦੌੜਾਂ ਬਣਾਕੇ ਭਾਰਤ ਲਈ ਓਪਨਰ ਵਜੋਂ ਇਸ ਖਿਡਾਰੀ ਦਾ ਤੋੜਿਆ ਰਿਕਾਰਡ
ਨਵੀਂ ਦਿੱਲੀ, 29 ਅਕਤੂਬਰ : ਭਾਰਤੀ ਕਿ੍ਰਕਟ ਟੀਮ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ 2022 ਦੇ ਆਪਣੇ ਦੂਜੇ ਗਰੁੱਪ ਮੈਚ ’ਚ ਨੀਦਰਲੈਂਡ ਖਿਲਾਫ 39 ਗੇਂਦਾਂ ’ਚ 3 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਇਨ੍ਹਾਂ ਦੌੜਾਂ ਦੀ ਮਦਦ ਨਾਲ ਸੁਨੀਲ ਗਾਵਸਕਰ ਦਾ ਰਿਕਾਰਡ ਤੋੜਿਆ ਅਤੇ ਭਾਰਤ ਲਈ ਅੰਤਰਰਾਸਟਰੀ ਕ੍ਰਿਕਟ ’ਚ ਸਲਾਮੀ ਬੱਲੇਬਾਜ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਤੀਜੇ ਨੰਬਰ ‘ਤੇ ਆ ਗਿਆ।
ਹਿਟਮੈਨ ਰੋਹਿਤ ਸ਼ਰਮਾ ਨੇ ਨੀਦਰਲੈਂਡ ਖਿਲਾਫ਼ ਆਪਣੀ 53 ਦੌੜਾਂ ਦੀ ਪਾਰੀ ਦੇ ਆਧਾਰ ’ਤੇ ਭਾਰਤ ਲਈ ਅੰਤਰਰਾਸਟਰੀ ਕ੍ਰਿਕਟ ’ਚ ਸਲਾਮੀ ਬੱਲੇਬਾਜ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਸੁਨੀਲ ਗਾਵਸਕਰ ਦਾ ਰਿਕਾਰਡ ਤੋੜ ਦਿੱਤਾ ਅਤੇ ਤੀਜੇ ਨੰਬਰ ’ਤੇ ਆ ਗਿਆ। ਸੁਨੀਲ ਗਾਵਸਕਰ ਨੇ ਭਾਰਤ ਲਈ ਸਲਾਮੀ ਬੱਲੇਬਾਜ ਵਜੋਂ ਆਪਣੇ ਕ੍ਰਿਕਟ ਕਰੀਅਰ ’ਚ ਕੁੱਲ 12,258 ਦੌੜਾਂ ਬਣਾਈਆਂ, ਪਰ ਰੋਹਿਤ ਸ਼ਰਮਾ ਨੇ ਉਸ ਨੂੰ ਚੌਥੇ ਨੰਬਰ ’ਤੇ ਧੱਕ ਦਿੱਤਾ। ਰੋਹਿਤ ਸ਼ਰਮਾ ਨੇ ਹੁਣ ਸਲਾਮੀ ਬੱਲੇਬਾਜ ਦੇ ਤੌਰ ’ਤੇ 12,274 ਦੌੜਾਂ ਬਣਾਈਆਂ ਹਨ ਅਤੇ ਉਹ ਤੀਜੇ ਨੰਬਰ ’ਤੇ ਆ ਗਿਆ ਹੈ।
ਭਾਰਤ ਲਈ ਇੱਕ ਸਲਾਮੀ ਬੱਲੇਬਾਜ ਵਜੋਂ ਅੰਤਰਰਾਸਟਰੀ ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਰਿੰਦਰ ਸਹਿਵਾਗ ਦੇ ਨਾਮ ਹੈ। ਵਰਿੰਦਰ ਸਹਿਵਾਗ ਨੇ ਸਲਾਮੀ ਬੱਲੇਬਾਜ ਦੇ ਤੌਰ ’ਤੇ ਭਾਰਤ ਲਈ ਕੁੱਲ 15,758 ਦੌੜਾਂ ਬਣਾਈਆਂ ਸਨ, ਜਦਕਿ ਇਸ ਸੂਚੀ ’ਚ ਦੂਜੇ ਨੰਬਰ ’ਤੇ ਸਾਬਕਾ ਭਾਰਤੀ ਬੱਲੇਬਾਜ ਸਚਿਨ ਤੇਂਦੁਲਕਰ ਹਨ ਅਤੇ ਉਨ੍ਹਾਂ ਨੇ ਕੁੱਲ 15,335 ਦੌੜਾਂ ਬਣਾਈਆਂ ਸਨ। ਸਿਖਰ ਧਵਨ ਇਸ ਸੂਚੀ ’ਚ 10,746 ਦੌੜਾਂ ਦੇ ਨਾਲ ਪੰਜਵੇਂ ਨੰਬਰ ’ਤੇ ਮੌਜੂਦ ਹਨ।