Home » ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

ਜੱਸੀ ਗਿੱਲ ਨੇ ਨਵਜੰਮੇ ਪੁੱਤਰ ਜੈਜ਼ਵਿਨ ਗਿੱਲ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਵੀਡੀਓ 'ਚ ਜੈਜ਼ਵਿਨ ਆਪਣੀ ਵੱਡੀ ਭੇਣ ਰੂਜਸ ਕੌਰ ਗਿੱਲ ਦੀ ਗੋਦੀ 'ਚ ਨਜ਼ਰ ਆ ਰਿਹਾ ਹੈ।

by Rakha Prabh
76 views

ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਗਿੱਲ ਨੇ ਬੇਟੇ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਜੱਸੀ ਗਿੱਲ ਦੇ ਘਰ 10 ਮਾਰਚ ਨੂੰ ਬੇਟੇ ਜੈਜ਼ਵਿਨ ਸਿੰਘ ਗਿੱਲ ਨੇ ਜਨਮ ਲਿਆ ਸੀ। ਹੁਣ 3 ਮਹੀਨੇ ਬਾਅਦ ਜੱਸੀ ਗਿੱਲ ਨੇ ਬੇਟੇ ਦਾ ਚਿਹਰਾ ਸਭ ਨੂੰ ਦਿਖਾਇਆ ਹੈ।

ਜੱਸੀ ਗਿੱਲ ਨੇ ਨਵਜੰਮੇ ਪੁੱਤਰ ਜੈਜ਼ਵਿਨ ਗਿੱਲ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਵੀਡੀਓ ‘ਚ ਜੈਜ਼ਵਿਨ ਆਪਣੀ ਵੱਡੀ ਭੇਣ ਰੂਜਸ ਕੌਰ ਗਿੱਲ ਦੀ ਗੋਦੀ ‘ਚ ਨਜ਼ਰ ਆ ਰਿਹਾ ਹੈ। ਇਹ ਵੀਡੀਓ ਮਿੰਟਾਂ ‘ਚ ਹੀ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਿਆ। ਫੈਨਜ਼ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਜੱਸੀ ਗਿੱਲ ਨੂੰ ਖੂਬ ਵਧਾਈਆਂ ਦੇ ਰਹੇ ਹਨ

Related Articles

Leave a Comment