Home » IPL ਸਟਾਰ ਹਰਪ੍ਰੀਤ ਬਰਾੜ ਨੇ ਕਰਵਾਈ ਮੰਗਣੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

IPL ਸਟਾਰ ਹਰਪ੍ਰੀਤ ਬਰਾੜ ਨੇ ਕਰਵਾਈ ਮੰਗਣੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਪੰਜਾਬ ਕਿੰਗਜ਼ ਦੇ ਹਰਪ੍ਰੀਤ ਬਰਾੜ ਦੀ ਮੰਗੇਤਰ ਬਾਰੇ ਗੱਲ ਕਰੀਏ ਤਾਂ ਉਸ ਦਾ ਨਾਮ ਮੌਲੀ ਸੰਧੂ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹੈ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਕਾਫੀ ਜ਼ਿਆਂਦਾ ਵਾਇਰਲ ਹੋ ਰਹੀਆਂ ਹਨ

by Rakha Prabh
73 views

ਆਈਪੀਐਲ ਸਟਾਰ ਹਰਪ੍ਰੀਤ ਸਿੰਘ ਬਰਾੜ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਕ੍ਰਿਕੇਟ ਦੀ ਦੁਨੀਆ ਦੇ ਉੱਭਰਦੇ ਸਿਤਾਰੇ ਨੇ ਮੰਗਣੀ ਕਰਵਾ ਲਈ ਹੈ। ਉਸ ਦੇ ਮੰਗਣੀ ਸਮਾਰੋਹ ਦੀਆਂ ਬੜੀ ਹੀ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਕਿ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ‘ਚ ਹਰਪ੍ਰੀਤ ਤੇ ਉਸ ਦੀ ਮੰਗੇਤਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆਂ ਰਹੇ ਹਨ।

ਪੰਜਾਬ ਕਿੰਗਜ਼ ਦੇ ਹਰਪ੍ਰੀਤ ਬਰਾੜ ਦੀ ਮੰਗੇਤਰ ਬਾਰੇ ਗੱਲ ਕਰੀਏ ਤਾਂ ਉਸ ਦਾ ਨਾਮ ਮੌਲੀ ਸੰਧੂ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਕਾਫੀ ਜ਼ਿਆਂਦਾ ਵਾਇਰਲ ਹੋ ਰਹੀਆਂ ਹਨ। ਕ੍ਰਿਕੇਟਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਮੰਗੇਤਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਨੀ ਤੂੰ ਜੱਟ ਦੀ ਪਸੰਦ’।

ਦੱਸ ਦਈਏ ਕਿ ਹਰਪ੍ਰੀਤ ਬਰਾੜ ਨੇ ਆਈਪੀਐਲ ‘ਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ। ਉਹ ਤੇਜ਼ ਗੇਂਦਬਾਜ਼ ਹੈ। ਪਰ ਉਸ ਦੀ ਵਧੀਆ ਪਰਫਾਰਮੈਂਸ ਦਾ ਟੀਮ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆਂ। ਇਸ ਦੇ ਨਾਲ ਨਾਲ ਹਰਪ੍ਰੀਤ ਸੋਸ਼ਲ ਮੀਡੀਆ ‘ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ ਜੁੜੀ ਹਰ ਪੋਸਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦਾ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ ਡੇਢ ਲੱਖ ਫਾਲੋਅਰਜ਼ ਹਨ।

 

ਹਰਪ੍ਰੀਤ ਸਿੰਘ ਦੇ ਬਾਰੇ ਜਾਣਕਾਰੀ
ਹਰਪ੍ਰੀਤ ਸਿੰਘ ਨੇ ਆਈਪੀਐਲ ‘ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ। ਉਸ ਨੇ ਆਈਪੀਐਲ ‘ਚ ਉਸ ਨੇ ਕਈ ਦਿੱਗਜ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇੱਥੋਂ ਤੱਕ ਕਿ ਵਿਰਾਟ ਕੋਹਲੀ ਵੀ ਬਰਾਰ ਦੀ ਗੇਂਦਬਾਜ਼ੀ ਨਾਲ ਕਲੀਨ ਬੋਲਡ ਹੋ ਚੁੱਕੇ ਹਨ।

 

Related Articles

Leave a Comment