Home » ਆਮਿਰ ਖਾਨ ਦੇ ਨਿਮਰ ਸੁਭਾਅ ਦੇ ਕਾਇਲ ਹੋਏ ਪੰਜਾਬੀ, ਮਿਸਟਰ ਪਰਫੈਕਸ਼ਨਿਸਟ ਦੇ ਡਾਊਨ ਟੂ ਅਰਥ ਸੁਭਾਅ ਨੇ ਜਿੱਤੇ ਦਿਲ

ਆਮਿਰ ਖਾਨ ਦੇ ਨਿਮਰ ਸੁਭਾਅ ਦੇ ਕਾਇਲ ਹੋਏ ਪੰਜਾਬੀ, ਮਿਸਟਰ ਪਰਫੈਕਸ਼ਨਿਸਟ ਦੇ ਡਾਊਨ ਟੂ ਅਰਥ ਸੁਭਾਅ ਨੇ ਜਿੱਤੇ ਦਿਲ

ਆਮਿਰ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਆਮਿਰ ਖਾਨ 'ਕੈਰੀ ਆਨ ਜੱਟਾ' ਦੀ ਪੂਰੀ ਟੀਮ ਨਾਲ ਨਜ਼ਰ ਆ ਰਹੇ ਹਨ

by Rakha Prabh
20 views

ਕੈਰੀ ਆਨ ਜੱਟਾ 3′ 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਪੂਰੀ ਟੀਮ ਫਿਲਮ ਦਾ ਰੱਜ ਕੇ ਪ੍ਰਮੋਸ਼ਨ ਕਰ ਰਹੀ ਹੈ। ਫਿਲਮ ਦੀ ਟੀਮ ਇਸ ਵਿੱਚ ਕੋਈ ਕਸਰ ਬਾਕੀ ਛੱਡਣਾ ਨਹੀਂ ਚਾਹੁੰਦੀ। ਇਸ ਦੇ ਲਈ ਫਿਲਮ ਦੇ ਟਰੇਲਰ ਨੂੰ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਤੋਂ ਲੌਂਚ ਕਰਵਾਇਆ ਗਿਆ। ਇਸ ਦੌਰਾਨ ਆਮਿਰ ਖਾਨ ਨੇ ਵੀ ਆਪਣੇ ਤਰੀਕੇ ਨਾਲ ਫਿਲਮ ਦੀ ਪ੍ਰਮੋਸ਼ਨ ਕੀਤੀ।

ਹੁਣ ਆਮਿਰ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਆਮਿਰ ਖਾਨ ‘ਕੈਰੀ ਆਨ ਜੱਟਾ’ ਦੀ ਪੂਰੀ ਟੀਮ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਆਮਿਰ ਖਾਨ ਨੇ ਜੋ ਕੀਤਾ, ਉਸ ਤੋਂ ਬਾਅਦ ਹਰ ਪੰਜਾਬੀ ਉਨ੍ਹਾਂ ਦਾ ਫੈਨ ਹੋ ਗਿਆ ਹੈ।

ਦਰਅਸਲ, ਵੀਡੀਓ ‘ਚ ਆਮਿਰ ਖਾਨ ਕੈਰੀ ਆਨ ਜੱਟਾ ਦੀ ਪੂਰੀ ਟੀਮ ਦੇ ਗਲ ਲੱਗ ਕੇ ਉਨ੍ਹਾਂ ਨੂੰ ਮਿਲ ਰਹੇ ਹਨ। ਇਹ ਵੀਡੀਓ ਉਦੋਂ ਦੀ ਹੈ, ਜਦੋਂ ਪੂਰੀ ਟੀਮ ਆਮਿਰ ਦੇ ਘਰੋਂ ਵਿਦਾ ਹੋ ਰਹੀ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਆਮਿਰ ਦਾ ਡਾਊਨ ਟੂ ਅਰਥ ਸੁਭਾਅ;

ਕਾਬਿਲੇਗ਼ੌਰ ਹੈ ਕਿ ‘ਕੈਰੀ ਆਨ ਜੱਟਾ 3’ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਹਾਰਬੀ ਸੰਘਾ, ਕਵਿਤਾ ਕੌਸ਼ਿਕ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਪੂਰੀ ਦੁਨੀਆ ‘ਚ ਪੰਜਾਬੀ ਲੋਕ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।

Related Articles

Leave a Comment