Home » ਕੰਗਨਾ ਦਾ ਰਣਬੀਰ ਕਪੂਰ ‘ਤੇ ਤਿੱਖਾ ਹਮਲਾ, ਰਣਬੀਰ ਨੂੰ ਕਿਹਾ ‘ਚਿੱਟਾ ਚੂਹਾ’, ਬੋਲੀ- ‘ਇਹ ਨਸ਼ੇੜੀ ਰਾਮ ਬਣਨ ਦੇ ਯੋਗ ਨਹੀਂ’

ਕੰਗਨਾ ਦਾ ਰਣਬੀਰ ਕਪੂਰ ‘ਤੇ ਤਿੱਖਾ ਹਮਲਾ, ਰਣਬੀਰ ਨੂੰ ਕਿਹਾ ‘ਚਿੱਟਾ ਚੂਹਾ’, ਬੋਲੀ- ‘ਇਹ ਨਸ਼ੇੜੀ ਰਾਮ ਬਣਨ ਦੇ ਯੋਗ ਨਹੀਂ’

ਰਣਬੀਰ ਕਪੂਰ ਨਿਤੇਸ਼ ਤਿਵਾਰੀ ਦੀ ਫਿਲਮ ਰਾਮਾਇਣ ਵਿੱਚ ਰਾਮ ਦੀ ਭੂਮਿਕਾ ਨਿਭਾ ਸਕਦੇ ਹਨ। ਇਸ 'ਤੇ ਕੰਗਨਾ ਰਣੌਤ ਨੇ ਰਣਬੀਰ ਕਪੂਰ 'ਤੇ ਜ਼ਬਰਦਸਤ ਹਮਲਾ ਬੋਲਿਆ ਹੈ।

by Rakha Prabh
43 views

ਕੰਗਨਾ ਰਣੌਤ ਨੇ ਉਨ੍ਹਾਂ ਖਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨਿਤੇਸ਼ ਤਿਵਾਰੀ ਦੀ ਫਿਲਮ ‘ਰਾਮਾਇਣ’ ‘ਚ ਸੀਤਾ-ਰਾਮ ਦਾ ਕਿਰਦਾਰ ਨਿਭਾਉਣਗੇ। ਕੰਗਨਾ ਨੇ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਇਕ ਲੰਮਾ ਨੋਟ ਲਿਖਿਆ ਹੈ ਅਤੇ ਫਿਲਮ ਲਈ ਕਾਸਟਿੰਗ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਅਦਾਕਾਰ ਰਣਬੀਰ ਕਪੂਰ ਨੂੰ ‘ਸਕਿਨੀ ਵ੍ਹਾਈਟ ਰੈਟ’ ਯਾਨਿ ਪਤਲਾ ਚਿੱਟਾ ਚੂਹਾ ਕਿਹਾ ਹੈ

ਦਰਅਸਲ, ਪਿੰਕਵਿਲਾ ਦੀ ਇੱਕ ਰਿਪੋਰਟ ਮੁਤਾਬਕ ਆਲੀਆ ਰਾਮਾਇਣ ਵਿੱਚ ਸੀਤਾ ਦਾ ਕਿਰਦਾਰ ਨਿਭਾਏਗੀ ਅਤੇ ਰਣਬੀਰ ਰਾਮ ਦੇ ਕਿਰਦਾਰ ਲਈ ਲੁੱਕ ਟੈਸਟ ਦੇਣ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਯਸ਼ ਰਾਵਣ ਦੇ ਕਿਰਦਾਰ ‘ਚ ਵੀ ਨਜ਼ਰ ਆ ਸਕਦੇ ਹਨ। ਅਜਿਹੇ ‘ਚ ਕੰਗਨਾ ਨੇ ਰਣਬੀਰ ‘ਤੇ ਲੰਬਾ ਨੋਟ ਲਿਖ ਕੇ ਹਮਲਾ ਕੀਤਾ ਹੈ।

ਕੰਗਨਾ ਨੇ ਰਣਬੀਰ ਨੂੰ ਕਿਹਾ ਨਸ਼ੇੜੀ
ਕੰਗਨਾ ਨੇ ਲਿਖਿਆ, ‘ਹਾਲ ਹੀ ‘ਚ ਖਬਰ ਸੁਣੀ ਹੈ ਕਿ ਇਕ ਹੋਰ ਬਾਲੀਵੁੱਡ ‘ਰਾਮਾਇਣ’ ਆਉਣ ਵਾਲੀ ਹੈ। ਬਾਲੀਵੁੱਡ ਅਜਿਹੀ ਇੰਡਸਟਰੀ ਹੈ ਜੋ ਤੀਵੀਂਬਾਜ਼ ਹੈ ਅਤੇ ਨਸ਼ੇੜੀ ਵੀ ਹੈ, ਆਪਣੇ ਆਪ ਨੂੰ ਭਗਵਾਨ ਸ਼ਿਵ ਸਾਬਤ ਕਰਨ ਦੀ ਸਖ਼ਤ ਕੋਸ਼ਿਸ਼ ਕਰ ਰਿਹਾ ਹੈ (ਜਿਸ ਨੂੰ ਕੋਈ ਵੀ ਨਹੀਂ ਦੇਖਦਾ) ਹੁਣ ਭਗਵਾਨ ਰਾਮ ਬਣਨ ਲਈ ਉਤਸੁਕ ਹੈ

ਕੰਗਨਾ ਨੇ ਜਾਰੀ ਕੀਤਾ ਖ਼ਤਰੇ ਦਾ ਅਲਰਟ!
ਇਸ ਤੋਂ ਬਾਅਦ ਕੰਗਨਾ ਨੇ ਇਕ ਹੋਰ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਹੈ, ਜਿਸ ‘ਚ ਉਸ ਨੇ ਖ਼ਤਰੇ ਦਾ ਅਲਰਟ ਸਟਿੱਕਰ ਲਗਾਇਆ ਹੈ ਅਤੇ ਲਿਖਿਆ ਹੈ, ‘ਜੇਕਰ ਤੁਸੀਂ ਮੈਨੂੰ ਇਕ ਵਾਰ ਮਾਰੋਗੇ ਤਾਂ ਮੈਂ ਤੁਹਾਨੂੰ ਮਰਦੇ ਦਮ ਤੱਕ ਮਾਰਾਂਗੀ। ਮੇਰੇ ਨਾਲ ਪੰਗਾ ਨਾ ਲਵੋ, ਦੂਰ ਰਹੋ!!!!’

 

Related Articles

Leave a Comment