Home » ਸ਼ਮਿਤਾ ਸ਼ੈੱਟੀ ਨਾਲ ਰਿਸ਼ਤੇ ਨੂੰ ਲੈ ਕੇ ਦੇਖੋ ਕੀ ਬੋਲੇ ਰਾਕੇਸ਼ ਬਾਪਟ

ਸ਼ਮਿਤਾ ਸ਼ੈੱਟੀ ਨਾਲ ਰਿਸ਼ਤੇ ਨੂੰ ਲੈ ਕੇ ਦੇਖੋ ਕੀ ਬੋਲੇ ਰਾਕੇਸ਼ ਬਾਪਟ

by Rakha Prabh
70 views

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਬੀਤੇ ਕੁਝ ਦਿਨਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ’ਚ ਸਨ। ਦੋਵਾਂ ਨੂੰ ਲੈ ਕੇ ਇਹ ਖ਼ਬਰਾਂ ਸਨ ਕਿ ਉਨ੍ਹਾਂ ਦਾ ਬ੍ਰੇਕਅੱਪ ਹੋ ਚੁੱਕਾ ਹੈ। ਹਾਲਾਂਕਿ ਖ਼ੁਦ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਇਸ ਗੱਲ ਨੂੰ ਅਫਵਾਹ ਦੱਸਿਆ ਸੀ।

ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਰਾਕੇਸ਼ ਬਾਪਟ ਨੇ ਸ਼ਮਿਤਾ ਸ਼ੈੱਟੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਦਾਕਾਰ ਨੇ ਸ਼ਮਿਤਾ ਸ਼ੈੱਟੀ ਨੂੰ ਆਪਣਾ ਦੋਸਤ ਦੱਸਿਆ ਤੇ ਕਿਹਾ ਕਿ ਉਹ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦੇਣਾ ਚਾਹੁੰਦੇ।

ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ’ਚ ਰਾਕੇਸ਼ ਕੋਲੋਂ ਸਵਾਲ ਕੀਤਾ ਗਿਆ ਸੀ ਕਿ ਉਸ ਦੇ ਤੇ ਸ਼ਮਿਤਾ ਦੇ ਬ੍ਰੇਕਅੱਪ ਦੀਆਂ ਜੋ ਅਫਵਾਹਾਂ ਸਨ, ਉਹ ਉਸ ’ਤੇ ਕੀ ਕਹਿਣਾ ਚਾਹੁਣਗੇ? ਇਸ ਦਾ ਜਵਾਬ ਦਿੰਦਿਆਂ ਅਦਾਕਾਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਐਨਰਜੀ ਦੀ ਗੱਲ ਹੁੰਦੀ ਹੈ, ਜਿਸ ਨੂੰ ਦੋ ਲੋਕ ਇਕੱਠੇ ਲੈ ਕੇ ਚੱਲਦੇ ਹਨ। ਅਸੀਂ ਇਕ ਹੈਪੀ ਜ਼ੋਨ ’ਚ ਹਾਂ ਤੇ ਉਹ ਮੇਰੀ ਬਹੁਤ ਚੰਗੀ ਦੋਸਤ ਹੈ।’

Related Articles

Leave a Comment