ਪੂਰਾ ਦਿਓਲ ਪਰਿਵਾਰ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਐਤਵਾਰ 18 ਜੂਨ ਨੂੰ ਦਿਓਲ ਪਰਿਵਾਰ ਦੇ ਲਾਡਲੇ ਕਰਨ ਦਿਓਲ ਦਾ ਵਿਆਹ ਹੋਇਆ ਹੈ। ਇਸ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰਨ ਦੇ ਦਿਓਲ ਦੇ ਵਿਆਹ ‘ਚ ਗਾਇਕ ਜਸਬੀਰ ਜੱਸੀ ਨੇ ਆਪਣੀ ਸਟੇਜ ਪਰਫਾਰਮੈਂਸ ਨਾਲ ਖੂਬ ਧਮਾਲਾਂ ਪਾਈਆਂ ਸੀ। ਇਸ ਦੌਰਾਨ ਪੂਰਾ ਦਿਓਲ ਪਰਿਵਾਰ ਦੇ ਨਾਲ ਨਾਲ ਬਾਲੀਵੁੱਡ ਸੈਲੀਬ੍ਰਿਟੀ ਵੀ ਪੰਜਾਬੀ ਗੀਤਾਂ ‘ਤੇ ਖੂਬ ਨੱਚਦੇ ਹੋਏ ਨਜ਼ਰ ਆਏ ਸੀ।
ਇੱਕ ਵੀਡੀਓ ‘ਚ ਜਸਬੀਰ ਜੱਸੀ ਸਟੇਜ ‘ਤੇ ਪਰਫਾਰਮ ਕਰ ਰਹੇ ਹਨ। ਇਸ ਦਰਮਿਆਨ ਗਾਇਕ ਨੇ ਬੋਲੀ ਪਾਈ ‘ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਘਿਓ, ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਪਿਓ।’ ਇਸ ਤੋਂ ਬਾਅਦ ਜਸਬੀਰ ਜੱਸੀ ਸੰਨੀ ਦਿਓਲ ਨੂੰ ਸਟੇਜ ‘ਤੇ ਲਿਆਉਂਦੇ ਹਨ ਅਤੇ ਐਕਟਰ ਖੂਬ ਡਾਂਸ ਕਰਦੇ ਹਨ। ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।