6ਵੀਂ ਜਮਾਤ ਦਖਾਲੇ ਲਈ ਫਾਰਮ ਭਰਨ ਦੀ ਆਖਰੀ ਮਿਤੀ 10 ਅਗਸਤ, 2023
ਅੰਮ੍ਰਿਤਸਰ, 4 ਜੁਲਾਈ:(ਗੁਰਮੀਤ ਸਿੰਘ ਪੱਟੀ )
ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ ਅੰਮ੍ਰਿਤਸਰ-2 ਵਿਖੇ ਸੈਸ਼ਨ 2024-25 ਲਈ 6ਵੀਂ ਜਮਾਤ ਦਖਾਲੇ ਲਈ ਆਨਲਾਈਨ ਅਰਜੀਆਂ ਮੰਗੀਆਂ ਗਈਆਂ ਗਈਆਂ ਹਨ ਜਿਸ ਦੀ ਆਖਰੀ ਮਿਤੀ 10 ਅਗਸਤ, 2023 ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਖਰਾਜ ਕੌਰ ਪ੍ਰਿੰਸੀਪਲ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਯੋਗ ਉਹ ਉਮੀਦਵਾਰ ਹਨ ਜੋ ਜਿਲੇ ਦੇ ਅਸਲੀ ਵਸਨਕ ਹਨ ਅਤੇ ਅਕਾਦਮਿਕ ਸੈਸ਼ਨ 2023-24 ਵਿੱਚ 5ਵੀਂ ਜਮਾਤ ਵਿੱਚ ਪੜ੍ਹ ਰਹੇ ਹਨ ਅਤੇ ਜਿਲੇ੍ਹ ਦੇ ਸਰਕਾਰੀ/ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਜਿਥੇ ਜੇ:ਐਨ:ਵੀ ਸਥਿਤ ਹੈ ਉਥੇ ਹੀ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 1 ਮਈ 2012 ਤੋਂ 31 ਜੁਲਾਈ, 2014 ਦੌਰਾਨ ਪੈਦਾਇਸ਼ ਵਾਲਾ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ ਦੀ ਮਿਤੀ 20 ਜਨਵਰੀ 2024 ਹੈ ਅਤੇ ਵਧੇਰੇ ਜਾਣਕਾਰੀ ਵੈਬਸਾਈਟ www.navodaya.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
—-
ਫਾਇਲ ਫੋਟੋ ਸੁਖਰਾਜ ਕੌਰ ਪ੍ਰਿੰਸੀਪਲ