“ਵਿਸ਼ਵ ਨੋ ਤੰਬਾਕੂ ਦਿਵਸ” ਮੌਕੇ ਕਰਵਾਇਆ ਗਿਆ ਜਿਲਾ੍ ਪੱਧਰੀ ਸਮਾਗਮ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ)“ਵਿਸ਼ਵ ਨੋ ਤੰਬਾਕੂ ਦਿਵਸ” ਮੌਕੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਡਿਪਟੀ ਡਾਇਰੈਕਟਰ(ਡੈਂਟਲ) ਕਮ ਜਿਲਾ੍ ਨੋਡਲ ਅਫਸਰ ਅੇਨ.ਟੀ.ਸੀ.ਪੀ. ਡਾ ਜਗਨਜੋਤ ਕੌਰ ਦੀ ਪ੍ਰਧਾਨਗੀ ਹੇਠਾਂ ਮਦਨ ਲਾਲ ਢੀਂਗਰਾ ਨਰਸਿੰਗ ਸਕੂਲ ਵਿਖੇ ਵਿਸ਼ਵ ਨੋ ਤੰਬਾਕੂ ਦਿਵਸ ਸੰਬਧੀ ਇਕ ਜਿਲਾੂ ਪੱਧਰੀ ਵਰਕਸ਼ਾਪ, ਰੈਲੀ ਅਤੇ ਸੁੰਹ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ ਜਗਨਜੋਤ ਕੌਰ ਕਿ ਤੰਬਾਕੂ ਦਾ ਸੇਵਨ ਕਰਨਾਂ ਜਾਨਲੇਵਾ ਸਾਬਿਤ ਹੋ ਸਕਦਾ ਹੈ।ਕਿਉਕਿ ਤੰਬਾਕੂ ਦਾ ਸੇਵਨ ਗਲੇ, ਮੂੰਹ ਅਤੇ ਫੇਫੜੇ ਦੇ ਕੈਂਸਰ ਦਾ ਕਾਰਣ ਬਣਦਾ ਹੈ।ਇਸ ਤੋ ਇਲਾਵਾ ਸਿਗਰੇਟ/ਬੀੜੀ ਪੀਣ ਵਾਲੇ ਲੋਕ ਆਪ ਤਾਂ ਗਭੀਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹੀ ਹਨ, ਪਰ ਜਿਹੜੇ ਲੋਕ ਸਿਗਰੇਟ/ਬੀੜੀ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੋਰ ਤੇ ਹੀ ਬਿਮਾਰੀਆ ਦਾ ਸਿਕਾਰ ਹੋ ਜਾਂਦੇ ਹਨ ਕਿਉਕਿ ਤੰਬਾਕੂ ਦੇ ਧੁੰੂਏ ਵਿੱੱਚ ਲਗਭਗ 40,000 ਤਰਾਂ ਦੇ ਕੈਮਿਕਲ ਪਾਏ ਜਾਦੇ ਹਨ, ਜਿਨਾਂ ਦੇ ਨਾਲ ਅਲੱੱਗ ਅਲਗ ਤਰਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ।ਇਹੀ ਕਾਰਣ ਹੈ ਕਿ ਅੱਜ ਤੰਬਾਕੂ ਵਿਰੋਧੀ ਦਿਵਸ ਮੌਕੇ ਸੁੰਹ ਚੁਕ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕ ਆਪ ਵੀ ਸਿਹਤਮੰਦ ਤੇ ਸੁੱਰਖਿਅਤ ਰਹਿਣ ਅਤੇ ਸਮਾਜ ਨੂੰ ਵੀ ਸਿਹਤਮੰਦ ਬਣਾਉਣ ਵਿਚ ਅਪਣਾਂ ਯੋਗਦਾਨ ਦੇਣ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਿਚ ਡਾ ਮਮਤਾ, ਡਾ ਤਰਨਦੀਪ ਕੌਰ, ਡਾ ਵਿਕਰਮ ਸਿੰਘ, ਡਾ ਸੌਰਵ ਜੌਲੀ ਵਲੋਂ ਤੰਬਾਕੂ ਦੇ ਮਾੜੇ ਪ੍ਰਭਾਵ, ਮੂੰਹ ਤੇ ਫੇਫੜਿਆਂ ਦਾ ਕੈਂਸਰ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਅਵਸਰ ਤੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕਿਹਾ ਕਿ ਅੱੱਜ ਦੀ ਇਸ ਵਰਕਸ਼ਾਪ ਦਾ ਮੱੁੱਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ।ਯੁਵਾ ਪੀੜੀ ਵਿੱਚ 18 ਸਾਲ ਤੋ ਛੋਟੀ ਉਮਰ ਦੇ ਬੱੱਚਿਆ ਵਿੱੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਣ ਵੇਖਿਆ ਗਿਆ ਹੈ ਜਿਵੇ ਕਿ ਚੈਨੀ ਖੈਨੀ, ਜਰਦਾ ਅਤੇ ਹੁੱੱਕਾ ਆਦਿ। ਇਹੀ ਕਾਰਣ ਹੈ ਕਿ ਸਰਕਾਰ ਵਲੋਂ ਹਰੇਕ ਵਿਦਿਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ/ਸੇਵਨ ਤੇ ਕਾਨੂੰਨੀ ਮਨਾਹੀ ਹੈ ਅਤੇ ਇਸਦੀ ਉਲੰਘਨਾਂ ਕਰਨ ਤੇ ਸਜਾ ਅਤੇ ਜੁਰਮਾਨੇ ਦਾ ਉਪਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਮਦਨ ਲਾਲ ਢੀਂਗਰਾ ਨਰਸਿੰਗ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ, ਸ਼ਸ਼ੀ ਕੁਮਾਰੀ ਅਤੇ ਸਮੂਹ ਸਟਾਫ ਮੋਜੂਦ ਸੀ।