ਮੋਟਰ ਸਾਇਕਲ ਖੋਹਕੇ ਫਰਾਰ ਹੋ ਰਹੇ ਲੁਟੇਰਿਆਂ ਵੱਲੋਂ ਚਲਾਈ ਗੋਲੀ ਨਾਲ ਇਕ ਜ਼ਖ਼ਮੀ
ਅਜਨਾਲਾ, 2 ਅਕਤੂਬਰ : ਬੀਤੀ ਦੇਰ ਰਾਤ ਪਿੰਡ ਸਾਰੰਗਦੇਵ ਨੇੜਿਓਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਰਹੇ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਨਾਲ ਸਰਹੱਦੀ ਪਿੰਡ ਬਲੜਵਾਲ ਆਬਾਦੀ ਹਰਨਾਮ ਸਿੰਘ ਦਾ ਰਹਿਣ ਵਾਲਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
ਸਿਵਲ ਹਸਪਤਾਲ ਅਜਨਾਲਾ ’ਚ ਜੇਰੇ ਇਲਾਜ ਜ਼ਖ਼ਮੀ ਸੁੱਚਾ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਲੁਟੇਰੇ ਕਿਸੇ ਵਿਅਕਤੀ ਦਾ ਮੋਟਰਸਾਈਕਲ ਖੋਹ ਕੇ ਆ ਰਹੇ ਸਨ ਜਦ ਉਹ ਸਾਡੇ ਪਿੰਡ ਪਹੁੰਚੇ ਤਾਂ ਗਲੀ ਬੰਦ ਹੋਣ ਕਰਕੇ ਭੱਜਦੇ ਸਮੇਂ ਉਨ੍ਹਾਂ ਨੇ ਮੇਰੇ ’ਤੇ ਗੋਲੀ ਚਲਾ ਦਿੱਤੀ।
ਥਾਣਾ ਅਜਨਾਲਾ ਦੇ ਐਸ.ਐਚ.ਓ. ਸਬ ਇੰਸਪੈਕਟਰ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਸੁੱਚਾ ਸਿੰਘ ਜੋ ਬਿਆਨ ਲਿਖਵਾਏਗਾ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।