Home » ਏਡਿਡ ਕਾਲਜਾਂ ਨੂੰ ਗ੍ਰਾਂਟ ਜਾਰੀ ਕਰਨ ਦੀ ਮੰਗ

ਏਡਿਡ ਕਾਲਜਾਂ ਨੂੰ ਗ੍ਰਾਂਟ ਜਾਰੀ ਕਰਨ ਦੀ ਮੰਗ

by Rakha Prabh
16 views

ਬਰਨਾਲਾ- ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਮਹੀਨਿਆਂ ਤੋਂ ਏਡਿਡ ਕਾਲਜਾਂ ਨੂੰ ਗ੍ਰਾਂਟ ਨਾ ਜਾਰੀ ਕੀਤੇ ਜਾਣ ਕਾਰਨ ਤਨਖ਼ਾਹਾਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਕਾਰਨ ਜਿੱਥੇ ਆਧਿਆਪਕ ਨੂੰ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਅਧਿਆਪਕ ਵਰਗ ਸਰਕਾਰ ਦੇ ਰਵੱਈਏ ਨੂੰ ਵੀ ਕੋਸ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਬਰਨਾਲਾ ਇਕਾਈ ਦੇ ਪ੍ਰਧਾਨ ਪ੍ਰੋ. ਤਾਰਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸੂਬਾ ਸਰਕਾਰ ਅਤੇ ਏਡਿਡ ਕਾਲਜਾਂ ਦਰਮਿਆਨ ਕੇਂਦਰੀ ਦਾਖ਼ਲਾ ਪੋਰਟਲ ਨੂੰ ਲੈਕੇ ਰੇੜਕਾ ਖੜ੍ਹਾ ਹੋ ਗਿਆ ਸੀ, ਜਿਸਦੇ ਚੱਲਦਿਆਂ ਸਰਕਾਰ ਨੇ ਏਡਿਡ ਕਾਲਜਾਂ ਦੀ ਗ੍ਰਾਂਟ ਰੋਕ ਲਈ ਸੀ। ਪਰ ਹੁਣ ਇਹ ਰੇੜਕਾ ਸਮਾਪਤ ਹੋਣ ਜਾਣ ਅਤੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਮੰਨੇ ਜਾਣ ਤੋਂ ਬਾਅਦ ਵੀ ਗ੍ਰਾਂਟ ਰਿਲੀਜ਼ ਨਾ ਕਰਨਾ ਇੱਕ ਪ੍ਰਕਾਰ ਦੀ ਧੱਕੇਸ਼ਾਹੀ ਹੈ।  ਪੰਜਾਬੀ ਯਨੀਵਰਸਿਟੀ ਏਰੀਆ ਸਕੱਤਰ ਪ੍ਰੋ. ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਸਮੇਂ ਸਿਰ ਗ੍ਰਾਂਟ ਨਾ ਮਿਲਣ ਕਾਰਨ ਕਾਲਜਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੱਡੀ ਗਿਣਤੀ ਅਧਿਆਪਕ ਆਪਣੀਆਂ ਜ਼ਰੂਰੀ ਲੋੜਾਂ ਪੂਰਨ ਤੋਂ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਗ੍ਰਾਂਟ ਜਾਰੀ ਕਰਨਾ ਸਰਕਾਰ ਦਾ ਰੁਟੀਨ ਦਾ ਕੰਮ ਹੈ ਜੋ ਸਰਕਾਰ ਨੂੰ ਆਪਣਾ ਫ਼ਰਜ਼ ਸਮਝ ਕੇ ਕਰਨਾ ਚਾਹੀਦਾ ਹੈ।  ਨਾਲ ਹੀ ਏਡਿਡ ਕਾਲਜਾਂ ਦੇ ਸਮੂਹ ਸਟਾਫ਼ ਵੱਲੋਂ ਵੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਾਲਜਾਂ ਦੀ ਬਕਾਇਆ ਗ੍ਰਾਂਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ।

Related Articles

Leave a Comment