Home » ਸ੍ਰੀ ਰਾਮ ਮੰਦਿਰ ਭੱਲਾ ਕਲੋਨੀ ਕਮੇਟੀ ਦੇ ਮੈਂਬਰਾਂ ਨੇ ਸਮਾਜ ਸੇਵਕਾਂ ਦਾ ਕੀਤਾ ਸਨਮਾਨ

ਸ੍ਰੀ ਰਾਮ ਮੰਦਿਰ ਭੱਲਾ ਕਲੋਨੀ ਕਮੇਟੀ ਦੇ ਮੈਂਬਰਾਂ ਨੇ ਸਮਾਜ ਸੇਵਕਾਂ ਦਾ ਕੀਤਾ ਸਨਮਾਨ

by Rakha Prabh
55 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ)
ਸ੍ਰੀ ਰਾਮ ਮੰਦਿਰ ਭੱਲਾ ਕਲੋਨੀ ਕਮੇਟੀ ਦੇ ਪ੍ਰਧਾਨ ਹੰਸ ਰਾਜ ਵਸ਼ਿਸ਼ਟ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਨੇ ਲਾਈਫ਼ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਕੱਤਰ ਨਿਸ਼ਾਨ ਸਿੰਘ ਅਟਾਰੀ, ਰਵੀ ਪ੍ਰਕਾਸ਼, ਐਸ.ਕੇ. ਬਿੰਦਰਾ, ਵਰਲਡ ਹਿਊਮਨ ਰਾਈਟਸ ਦੇ ਕੌਮੀ ਮੀਤ ਪ੍ਰਧਾਨ ਰੁਪੇਸ਼ ਧਵਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਹੰਸ ਰਾਜ ਵਸ਼ਿਸ਼ਟ ਨੇ ਕਿਹਾ ਕਿ ਲਾਈਫ ਕੇਅਰ ਐਜੂਕੇਸ਼ਨ ਵੈਲਫ਼ੇਅਰ ਸੋਸਾਇਟੀ ਦੇ ਅਹੁੱਦੇਦਾਰ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹੋਏ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਹੁੰਚ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰ ਰਹੇ ਹਨ। ਇਸ ਤੋਂ ਇਲਾਵਾਂ ਇਹ ਸੁਸਾਇਟੀ ਪਿਛਲੇ 6 ਸਾਲਾਂ ਤੋਂ ਲੜਕੀਆਂ ਦੇ ਵਿਆਹ, ਰਾਸ਼ਨ ਸਮੱਗਰੀ, ਮੈਡੀਕਲ ਕੈਂਪ, ਰੁੱਖ ਲਗਾਉਣ, ਸਕੂਲਾਂ ਵਿੱਚ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਦੇਣ ਅਤੇ ਬਜ਼ੁਰਗਾਂ ਨੂੰ ਰਾਸ਼ਨ ਦੇਣ ਆਦਿ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮਾਜ ਸੇਵਾ ਨੂੰ ਦੇਖਦੇ ਹੋਏ ਸ੍ਰੀ ਰਾਮ ਮੰਦਰ ਕਮੇਟੀ ਨੇ ਲਾਈਫ ਕੇਅਰ ਐਜੂਕੇਸ਼ਨ ਵੈਲਫ਼ੇਅਰ ਦੇ ਮੈਂਬਰਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਵੀਨਾਥ, ਸੁਖਦੇਵ ਰਾਜ, ਸੁਰੇਸ਼ ਚੰਦਰ, ਅਸ਼ਵਨੀ ਕੁਮਾਰ, ਰਮਨ ਕੁਮਾਰ, ਪੁਰਸ਼ੋਤਮ ਤੇਜਪਾਲ, ਦਿਨੇਸ਼ ਕੁਮਾਰ, ਰਮਨ ਅਰੋੜਾ, ਤਜਿੰਦਰ ਕੁਮਾਰ, ਸੁਰਜੀਤ ਕੁਮਾਰ, ਨਿਤਿਨ ਸ਼ਰਮਾ, ਪੰਡਤ ਮਦਨ ਲਾਲ ਆਦਿ ਹਾਜ਼ਰ ਸਨ।

Related Articles

Leave a Comment