Home » ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ ‘ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ

ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ ‘ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ

ਕਰਨ ਔਜਲਾ ਦੀ ਪਤਨੀ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਪਲਕ ਬੀਮਾਰ ਹੈ ਅਤੇ ਉਹ ਹਸਪਤਾਲ ਦਾਖਲ ਸੀ। ਫੋਟੋ ਵਿੱਚ ਉਸ ਦੇ ਹੱਥਾਂ 'ਤੇ ਡਰਿੱਪ ਲੱਗੀ ਹੋਈ ਨਜ਼ਰ ਆ ਰਹੀ ਹੈ

by Rakha Prabh
18 views

ਪੰਜਾਬੀ ਗਾਇਕ ਕਰਨ ਔਜਲਾ ਅਕਸਰ ਹੀ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਇੰਨੀਂ ਦਿਨੀਂ ਗਾਇਕ ਐਫ1 ਕਾਰ ਰੇਸ ਦੇ ਮੈਦਾਨ ‘ਤੇ ਛਾਇਆ ਹੋਇਆ ਹੈ। ਇੱਥੇ ਉਹ ਐਫ1 ਕਾਰ ਰੇਸਰਾਂ ਨਾਲ ਵੀ ਕਈ ਵਾਰ ਨਜ਼ਰ ਆਇਆ ਹੈ। ਇਸ ਦਰਮਿਆਨ ਕਰਨ ਔਜਲਾ ਦੀ ਪਤਨੀ ਪਲਕ ਔਜਲਾ ਨਾਲ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਕਰਨ ਔਜਲਾ ਦੀ ਪਤਨੀ ਪਲਕ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤਸਵੀਰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਪਲਕ ਬੀਮਾਰ ਹੈ ਅਤੇ ਉਹ ਹਸਪਤਾਲ ਦਾਖਲ ਸੀ। ਫੋਟੋ ਵਿੱਚ ਉਸ ਦੇ ਹੱਥਾਂ ‘ਤੇ ਡਰਿੱਪ ਲੱਗੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਹੈ। ਹਰ ਕੋਈ ਇਹ ਜਾਨਣ ਲਈ ਉਤਸੁਕ ਹੈ ਕਿ ਆਖਰ ਪਲਕ ਔਜਲਾ ਨੂੰ ਹੋਇਆ ਕੀ ਸੀ। ਇਸ ਦੇ ਨਾਲ ਨਾਲ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜੀ ਫੋਟੋ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਫੋਟੋ ਹਾਲ ਹੀ ਦੀ ਹੈ ਜਾਂ ਫਿਰ ਕੁੱਝ ਦਿਨ ਪੁਰਾਣੀ।ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ ਇਸੇ ਸਾਲ ਮਾਰਚ ਵਿੱਚ ਪਲਕ ਨਾਲ ਵਿਆਹ ਕਰਾਇਆ ਹੈ। ਦੋਵਾਂ ਦੇ ਵਿਆਹ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਕਰਨ ਔਜਲਾ ਦਾ ਗਾਣਾ ‘ਪੀਓਵੀ’ ਰਿਲੀਜ਼ ਹੋਇਆ ਸੀ। ਇਸ ਗਾਣੇ ਰਾਹੀ ਗਾਇਕ ਨੇ ਆਪਣੇ ਹੇਟਰਜ਼ ਨੂੰ ਕਰਾਰਾ ਜਵਾਬ ਦਿੱਤਾ ਸੀ

Related Articles

Leave a Comment