ਮੁਹਾਲੀ ’ਚ ਦੁਸਹਿਰੇ ਦੇ ਤਿਓਹਾਰ ’ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਚੰਡੀਗੜ੍ਹ ’ਚ ਫੂਕਿਆ ਗਿਆ ਸਭ ਤੋਂ ਉੱਚਾ ਰਾਵਣ ਦਾ ਪੁਤਲਾ
ਮੁਹਾਲੀ, 5 ਅਕਤੂਬਰ : ਪੂਰੇ ਦੇਸ਼ ਦੇ ਨਾਲ-ਨਾਲ ਮੁਹਾਲੀ ’ਚ ਵੀ ਵਿਜੈਦਸਮੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇੱਥੋਂ ਦੇ ਫੇਜ-8 ਦੁਸ਼ਹਿਰਾ ਗਰਾਊਂਡ ’ਚ ਦੁਸਹਿਰਾ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਾਮਲ ਹੋਏ। ਉਸ ਤੋਂ ਪਹਿਲਾਂ ਡੀਸੀ ਮੁਹਾਲੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਮੁਹਾਲੀ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਚਕੂਲਾ ’ਚ ਵੀ ਦੁਸਹਿਰੇ ਦੇ ਸਮਾਗਮ ਕਰਵਾਏ ਜਾ ਰਹੇ ਹਨ।
ਮੋਹਾਲੀ ’ਚ 15 ਥਾਵਾਂ ’ਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾ ਰਹੇ ਹਨ। ਚੰਡੀਗੜ੍ਹ ’ਚ 24 ਥਾਵਾਂ ’ਤੇ ਰਾਵਣ ਤਦਾ ਪੁਤਲਾ ਸਾੜਿਆ ਜਾ ਰਿਹਾ ਹੈ। ਅਜਿਹੇ ’ਚ ਟ੍ਰਾਈਸਿਟੀ ਦੇ ਲੋਕ ਕਾਫੀ ਉਤਸਾਹਿਤ ਸਨ। ਸਾਰੇ ਸਥਾਨਾਂ ’ਤੇ ਭਾਰੀ ਭੀੜ ਖਾਸ ਕਰਕੇ ਨੌਜਵਾਨਾਂ ਦੀ ਨਜਰ ਦੇਖਣ ਨੂੰ ਮਿਲੀ।
ਚੰਡੀਗੜ੍ਹ ’ਚ ਸੈਕਟਰ-46 ’ਚ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਫੂਕਿਆ ਗਿਆ। ਇੱਥੇ ਰਾਵਣ ਦਾ 90 ਫੁੱਟ ਉੱਚਾ ਪੁਤਲਾ ਤਿਆਰ ਕੀਤਾ ਗਿਆ। ਨਿਗਮ ਕਮਿਸਨਰ ਆਨੰਦਿਤਾ ਮਿਤਰਾ ਨੇ ਮੁੱਖ ਮਹਿਮਾਨ ਵਜੋਂ ਦਹਿਣ ਪ੍ਰੋਗਰਾਮ ’ਚ ਸਿਰਕਤ ਕੀਤੀ।