Home » ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਨਾਇਆ “ਫਾਦਰ ਡੇਅ”

ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਨਾਇਆ “ਫਾਦਰ ਡੇਅ”

by Rakha Prabh
64 views
ਜੀ ਐੱਸ ਸਿੱਧੂ , ਕੋਟ ਈਸੇ ਖਾਂ

ਸ਼੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਦੇ ਵਿਦਿਆਰਥੀਆਂ ਵੱਲੋਂ “ਫਾਦਰ ਡੇਅ” ਮਨਾਇਆ ਗਿਆ । ਰੁਝੇਂਵਿਆਂ ਭਰੇ ਜੀਵਨ ਵਿੱਚ ਜਿੱਥੇ ਪਿਤਾ ਲਈ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ, ਇਸ “ਫਾਦਰ ਡੇਅ” ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਪਿਤਾ ਦੇ ਨਾਲ ਇਹ ਦਿਨ ਮਨਾਇਆ ਅਤੇ ਸਕੂਲ ਨਾਲ ਤ ਸਵੀਰਾਂ ਸਾਂਝੀਆਂ ਕੀਤੀਆਂ ।ਕਹਿੰਦੇ ਹਨ ਕਿ ਪਿਤਾ ਬੋਹੜ ਦੀ ਛਾਂ ਵਰਗਾ ਹੁੰਦਾ ਹੈ ਜਿਸਦੀ ਨਿੱਘੀ ਛਾਂ ਹੇਠ ਜਿੰਦਗੀ ਸੁਖਾਲੀ ਨਿਕਲ ਜਾਂਦੀ ਹੈ। ਇਸ ਰਿਸ਼ਤੇ ਨੁੰ ਦਰਸਾਉਦਿਆਂ ਹੋਇਆਂ ਬੱਚਿਆਂ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਪੋਦੇ ਲਗਾਏ ਜਿਹੜੇ ਸਾਰੀ ਉਮਰ ਉਹਨਾਂ ਦੇ ਪਿਆਰ ਦੀ ਨਿਸ਼ਾਨੀ ਨੂੰ ਦਰਸਾਉਣਗੇ।ਬੱਚਿਆਂ ਨੇ ਆਪਣੇ ਪਿਤਾ ਦੇ ਨਾਲ ਮਨਪਸੰਦ ਖੇਡਾਂ ਖੇਡੀਆਂ । ਹੇਮਕੁੰਟ ਸੰਸਥਾਵਾਂ ਦੇਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ

ਪਿਤਾ ਦਾ ਸੁਭਾਅ ਭਾਵੇਂ ਗਰਮ ਹੁੰਦਾ ਹੈ ਪਰ ਅੰਦਰੋ ਉਹ ਮੋਮ ਵਾਂਗ ਹੁੰਦੇ ਹਨ ਜਿਸ ਵਿੱਚ ਸਾਰਿਆਂ ਲਈ ਪਿਆਰ ਭਰਿਆ ਹੁੰਦਾ ਹੈ ਅਤੇ
ਕਿਹਾ ਕਿ ਬਾਪੂ ਇੱਕ ਉਹ ਰੱਬ ਦਾ ਤੋਹਫਾ ਹੈ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬੱਚਿਆਂ ਦੀਆਂ ਜ਼ਰੂਰਤਾ ਪੂਰੀਆਂ ਕਰਦਾ ਹੈ ।

ਇਸ ਸਮੇਂ ਪਿੰਸੀਪਲ ਰਮਨਜੀਤ ਕੌਰ ਨੇ ਪਿਤਾ ਦੀ ਮਹੱਤਤਾ ਨੁੰ ਦਰਸਾਉਂਦੇ ਹੋਏ ਕਿਹਾ ਕਿ ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ, ਘਿਉ ਬਾਜ ਨਾ ਕੁਟੀਦੀਆਂ ਚੂਰੀਆਂ ਨੇ ਮਾਂ ਬਾਜ ਨਾ ਹੁੰਦੇ ਲਾਡ ਪੂਰੇ ਪਿਉ ਬਾਜ ਨਾ ਪੈਦੀਆਂ ਪੂਰੀਆਂ ਨੇ ਇਸ ਮੌਕੇ ਵਾਇਸ ਪ?ੰਸੀਪਲ ਜਤਿੰਦਰ ਸ਼ਰਮਾ ਨੇ ਸਭ ਨੂੰ “ਫਾਦਰ ਡੇ” ਦੀਆਂ ਧਾਈਆਂ ਦਿੱਤੀਆਂ ਅਤੇ ਕਿਹਾ ਕਿ ਇੱਕ ਪਿਤਾ ਸਾਰਾ ਦਿਨ ਮਿਹਨਤ ਅਤੇ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਪਰ ਆਪਣੇ ਚਿਹਰੇ ਤੇ ਹਮੇਸ਼ਾ ਮੁਸਕਾਰਹਟ ਰੱਖਦਾ ਹੈ ।

 

Related Articles

Leave a Comment