ਜ਼ੀਰਾ / ਫਿਰੋਜ਼ਪੁਰ 29 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) : ਪੰਜਾਬ ਭਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਲਵੰਡੀ ਭਾਈ ਦੀ ਅਹਿਮ ਮੀਟਿੰਗ ਪ੍ਰਧਾਨ ਮੱਖਣ ਸਿੰਘ ਵਾੜਾ ਜਵਾਹਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਗੁਲਜ਼ਾਰ ਸਿੰਘ ਗੋਗੋਆਣੀ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਸਵੇਰੇ 12 ਤੋਂ 3 ਵਜੇ ਤੱੱਕ ਹੋਵੇਗਾ ਅਤੇ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਵੱਲੋਂ ਕਿਸਾਨਾਂ ਨੂੰ ਗੱਡੀ ਦੇ ਥੱੱਲੇ ਦੇ ਕੇ ਦਰੜ ਕੇ ਮਾਰ ਦਿੱਤਾ ਸੀ ਜੋ ਉਸ ਤੇ ਕਾਰਵਾਈ ਨਾ ਹੋਣ ਕਾਰਨ ਸੰਘਰਸ਼ ਵਿੱਢਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੰਦਿਆਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਅਜੇ ਮਿਸ਼ਰਾ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕਰਦਿਆਂ ਕਿਸਾਨਾਂ ਤੇ ਨਜਾਇਜ ਤੇ ਝੂਠੇ ਪਰਚੇ ਖਾਰਜ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਐੱਮਐੱਸਪੀ ਤੇ ਕਾਨੂੰਨ ਬਣਾਇਆ ਜਾਵੇ 23 ਫਸਲਾ ਦਾ ਰੇਟ ਯਕੀਨੀ ਬਣਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵਿਸ਼ਵ ਵਪਾਰ ਦੀਆਂ ਬੈਂਕਾਂ ਨੇ ਜੋ ਨਹਿਰੀ ਪਾਣੀ ਉੱਤੇ ਸਰਕਾਰ ਦੀ ਮਿਲੀ ਭੁਗਤ ਨਾਲ ਕਾਬਜ਼ ਹੋਣ ਦੀਆਂ ਤਿਆਰੀਆਂ ਉਨਾਂ ਨੂੰ ਉਸਦੇ ਵਿੱਚੋਂ ਕੱਢਿਆ ਜਾਵੇ ਅਤੇ ਸਰਕਾਰ ਆਵਦੇ ਹੱੱਥ ਲਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਗਾਲਣ ਦੇ ਸੰਦ ਮੁਹੱਈਆ ਕਰਵਾਏ ਜਾਣ ਨਹੀ ਤਾਂ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਕਿਸਾਨਾਂ ਨਾਲ ਜ਼ਬਰਦਸਤੀ ਕੀਤੀ ਤਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ।
ਜ਼ਿਲ੍ਹਾ ਆਗੂ ਗੁਰਜੰਟ ਸਿੰਘ ਲਹਿਰਾ ਰੋਹੀ ਨੇ ਬੋਲਦਿਆਂ ਦੱਸਿਆ ਕਿ ਆਉਣ ਵਾਲੀ 3 ਅਕਤੁੂਬਰ ਨੂੰ ਸ਼ਰਾਬ ਫੈਕਟਰੀ ਜੀਰਾ ਮਾਲਬਰੋਸ ਮੰਨਸੂਰਵਾਲ ਕਲਾਂ ਵਿਖੇ ਸੂਬਾ ਪੱਧਰੀ ਇਕੱਠ ਹੋ ਰਿਹਾ ਹੈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੰਗਤਾਂ ਨੂੰ ਸੰਬੋਧਨ ਹੋਣਗੇ ਅਤੇ ਜ਼ੀਰਾ ਬਲਾਕ ਦੇ 3 ਜੋਨ ਬਾਬਾ ਗਾਧਾ ਸਿੰਘ ਜ਼ੀਰਾ ਤਲਵੰਡੀ ਭਾਈ ਫੈਕਟਰੀ ਵਿੱਚ ਸਮੁਲੀਅਤ ਕਰਨਗੇ ਅਤੇ ਗਰੀਨ ਟਿਊਬਵੈੱਲ ਜੋ ਪੂੰਜੀਪਤੀਆਂ ਦੀ ਕਠਪੁਤਲੀ ਬਣ ਕੇ ਫੈਕਟਰੀ ਮਾਲਬਰੋਸ ਜ਼ੀਰਾ ਦੀਪ ਮਲਹੋਤਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਇਹ ਸਰਾਸਰ ਲੋਕਾਂ ਨਾਲ ਧੱਕਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਏ ਨਾ ਸਹਿਣਯੋਗ ਗੱਲ ਹੈ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਪਸ਼ੂ ਡੰਗਰ ਪੰਛੀ ਆਦਿ ਫਸਲਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਨਾ ਸਹਿਣਯੋਗ ਹੈ ਜੇਕਰ ਸਰਕਾਰ ਨੇ ਕੋਈ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲਾਮਬੰਦੀ ਕਰ ਗਏ ਪੰਜਾਬ ਲੈਵਲ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਮੋਕੇ ਤੇ ਹਾਜਰ ਗੇਜਾ ਸਿੰਘ ਧੰਨਾ ਕਰਨੈਲ ਸਿੰਘ ਸਾਧੂਵਾਲਾ ਚਮਕੌਰ ਸਿੰਘ ਬਰਨਾਲਾ ਗੁਰਦੀਪ ਸਿੰਘ ਮਲਕੀਤ ਸਿੰਘ ਫੋਰੋਕੇ ਅਮਰੀਕ ਸਿੰਘ ਫਿਰੋਗੇ ਮਨਜਿੰਦਰ ਸਿੰਘ ਲਹਿਰਾ ਰੋਹੀ ਗੁਰਚਰਨ ਸਿੰਘ ਲਹਿਰਾ ਰੋਹੀ ਬਹਾਦਰ ਸਿੰਘ ਵਕੀਲ ਕੇਵਲ ਸਿੰਘ ਬੂਈਆਂ ਵਾਲਾ ਬਲਵਿੰਦਰ ਸਿੰਘ ਆਦਿ ਅਨੇਕਾਂ ਮੈਂਬਰਾਂ ਨੇ ਹਿੱਸਾ ਲਿਆ । ਜਿਲਾ ਆਗੁੂ ਗੁਰਜੰਟ ਸਿੰਘ ਲਹਿਰਾ ਰੋਹੀ (9781089479)