Home » ਬਸਪਾ ਲੀਡਰਸ਼ਿਪ ਖਿਲਾਫ ਭਰਿਸ਼ਟਾਚਾਰ ਸਬੰਧੀ ਦੁਸ਼ਪ੍ਰਚਾਰ ਹਮਲਾਵਰ ਹਿੰਦੂਤਵੀ ਰਾਜਨੀਤੀ ਤੋਂ ਪ੍ਰੇਰਿਤ – ਜਸਵੀਰ ਸਿੰਘ ਗੜ੍ਹੀ

ਬਸਪਾ ਲੀਡਰਸ਼ਿਪ ਖਿਲਾਫ ਭਰਿਸ਼ਟਾਚਾਰ ਸਬੰਧੀ ਦੁਸ਼ਪ੍ਰਚਾਰ ਹਮਲਾਵਰ ਹਿੰਦੂਤਵੀ ਰਾਜਨੀਤੀ ਤੋਂ ਪ੍ਰੇਰਿਤ – ਜਸਵੀਰ ਸਿੰਘ ਗੜ੍ਹੀ

by Rakha Prabh
88 views

ਚੰਡੀਗੜ੍ਹ 20 ਜੂਨ-
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਦੇਸ਼ ਵਿੱਚ ਮੂੰਹਜ਼ੋਰ ਚੱਲ ਰਹੀਆਂ ਕਾਂਗਰਸ ਤੇ ਭਾਜਪਾ ਦੀਆ ਹਿੰਦੂਤਵੀ ਨੀਤੀਆਂ ਵਿਰੁੱਧ ਬਿਆਨ ਆਉਣ ਤੇ ਬਸਪਾ ਲੀਡਰਸ਼ਿਪ ਖਿਲਾਫ ਭਰਿਸ਼ਟਾਚਾਰ ਸਬੰਧੀ ਦੁਸ਼ਪ੍ਰਚਾਰ ਹਮਲਾਵਰ ਹਿੰਦੂਤਵੀ ਰਾਜਨੀਤੀ ਤੋਂ ਪ੍ਰੇਰਿਤ ਹੈ। ਬਸਪਾ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਕਾਂਗਰਸ ਵਲੋਂ ਹਿੰਦੂਤਵੀ ਨੀਤੀਆਂ ਦੇ ਪੱਖ ਵਿੱਚ ਉਲਾਰ ਨਾਲ ਅਣਗੌਲੇ ਧਰਮਾਂ ਜਿਵੇਂ ਸਿੱਖ ਮੁਸਲਮਾਨ ਈਸਾਈ ਬੋਧੀ ਪਾਰਸੀ ਧਰਮ ਦੇ ਹੱਕ ਵਿੱਚ ਆਵਾਜ਼ ਕਿਆ ਬੁਲੰਦ ਕੀਤੀ, ਅੱਜ ਸਮੁੱਚਾ ਮਨੂਵਾਦੀ ਮੀਡੀਆ ਅਤੇ ਮਨੂਵਾਦੀ ਸਰਕਾਰ ਦੀਆਂ ਏਜੰਸੀਆਂ 12 ਸਾਲ ਪੁਰਾਣੇ ਮਨਘੜਤ ਮਸਲਿਆਂ ਨੂੰ ਲੈ ਕੇ ਬਸਪਾ ਵਿਰੁੱਧ ਰੌਲਾ ਪਾ ਰਹੀਆਂ ਹਨ।
ਸ ਗੜ੍ਹੀ ਨੇ ਕਿਹਾ ਕਿ ਦੇਸ਼ ਦੀ ਇੱਕੋ ਇੱਕ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਾਰੇ ਅਣਗੌਲੇ ਧਰਮਾਂ ਦੇ ਹੱਕ ਵਿੱਚ ਆਈ ਲਲਕਾਰ, ਕਾਂਗਰਸ ਭਾਜਪਾ ਦੀ ਹਿੰਦੂ ਧਰਮ ਪ੍ਰਤੀ ਅੰਨ੍ਹੀ ਸ਼ਰਧਾ ਅਤੇ ਆਰਐਸਐਸ ਲਈ ਇੱਕ ਚੁਣੌਤੀ ਹੈ। ਜਿਸ ਦੇ ਨਤੀਜੇ ਵਜੋਂ ਕੇਂਦਰ ਦੀ ਭਾਜਪਾ ਸਰਕਾਰ ਦੀ ਦੁਰਵਰਤੋਂ ਬਹੁਜਨ ਸਮਾਜ ਪਾਰਟੀ ਉਪਰ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ। ਸ ਗੜ੍ਹੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦਾ ਮੂਲ ਢਾਂਚਾ ਧਰਮ ਨਿਰਪੱਖਤਾ ਦਾ ਹੈ, ਜੋਕਿ ਕਾਂਗਰਸ ਤੇ ਭਾਜਪਾ ਦੀ ਮਿਲੀਭੁਗਤ ਨਾਲ ਤੇਜ਼ੀ ਨਾਲ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅੱਜ ਉਨ੍ਹਾਂ ਸਾਰੇ ਅਣਗੌਲੇ ਧਰਮਾਂ ਦੇ ਪੈਰੋਕਾਰਾਂ ਤੇ ਮਿਸ਼ਨਰੀ ਪ੍ਰਚਾਰਕਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਕਰਨ ਭਾਵ ਬਸਪਾ ਦਾ ਸਮਰਥਨ ਕਰਨ ਵਿਚ ਸਿੱਖ ਮੁਸਲਿਮ ਬੋਧੀ ਪਾਰਸੀ ਈਸਾਈ ਧਰਮ ਦੇ ਲੋਕਾਂ ਨੂੰ ਪਹਿਲੀ ਕਤਾਰ ਵਿੱਚ ਹੋਣਾ ਜਾਣਾ ਚਾਹੀਦਾ ਹੈ।

Related Articles

Leave a Comment