Home » ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤਾ ਧਰਨਾ ਜੰਗਲਾਤ ਕਾਮਿਆਂ ਦੀਆਂ ਮੰਗਾਂ ਮੰਨਣ ਤੇ ਬਾਅਦ ਸਮਾਪਤ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤਾ ਧਰਨਾ ਜੰਗਲਾਤ ਕਾਮਿਆਂ ਦੀਆਂ ਮੰਗਾਂ ਮੰਨਣ ਤੇ ਬਾਅਦ ਸਮਾਪਤ

ਦਿੜ੍ਹਬਾ ਰੈਲੀ ਚ ਵਣ ਵਿਭਾਗ ਮੰਤਰੀ ਦਾ ਘਿਰਾਓ ਕਰਨ ਲਈ ਵੱਡੀ ਪੱਧਰ ਕਾਮੇ ਕਰਨਗੇ ਸ਼ਮੂਲੀਅਤ: ਗੁਰਦੇਵ ਸਿੰਘ ਸਿੱਧੂ/ਨਿਸ਼ਾਨ ਸਿੰਘ ਸਹਿਜਾਦੀ

by Rakha Prabh
186 views

ਜ਼ੀਰਾ / ਫਿਰੋਜ਼ਪੁਰ 6 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ)

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋ ਜੰਗਲਾਤ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਦਿੱਤਾ ਰੋਸ਼ ਧਰਨਾ ਸੱਤਵੇਂ ਦਿਨ ਮੰਗਾਂ ਮੰਨਣ ਬਾਅਦ ਸਮਾਪਤ ਹੋ ਗਿਆ। ਇਸ ਸਬੰਧੀ ਰੇਜ ਅਫਸਰ ਜ਼ੀਰਾ ਸਤਿੰਦਰਜੀਤ ਸਿੰਘ ਵੱਲੋਂ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਨਾਲ ਕੀਤੀ ਮੀਟਿੰਗ ਜਿਸ ਵਿਚ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਰੇਂਜ ਪ੍ਰਧਾਨ ਜਸਵਿੰਦਰ ਰਾਜ ਸਿੰਘ ਦੀ ਅਗਵਾਈ ਹੇਠ ਪ ਸ ਸ ਫ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਸਹਿਜਾਦੀ , ਸਰਕਲ ਸਕੱਤਰ ਗੁਰਬੀਰ ਸਿੰਘ ਨੇ ਸਾਂਝੇ ਤੌਰ ਤੇ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਜੰਗਲਾਤ ਵਰਕਰਜ਼ ਦੀਆਂ ਮੰਗਾਂ ਨੂੰ ਲੈਕੇ ਰੇਜ ਅਫਸਰ ਸਤਿੰਦਰਜੀਤ ਸਿੰਘ ਨਾਲ ਵਿਚਾਰ ਚਰਚਾ ਤੋਂ ਬਾਅਦ ਸਮੁਚੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਅਤੇ ਸਹਿਮਤੀ ਹੋਣ ਤੇ ਧਰਨਾ ਚੁੱਕ ਲਿਆ ਗਿਆ ਹੈ। ਇਸ ਮੌਕੇ ਮੀਟਿੰਗ ਬਾਅਦ ਪ ਸ ਸ ਫ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਨਿਸ਼ਾਨ ਸਿੰਘ ਸਿੱਧੂ ਸ਼ਹਿਜ਼ਾਦੀ ਜ਼ਿਲ੍ਹਾ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਂਜ ਪੱਧਰ ਤੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਰੇਂਜ ਅਫ਼ਸਰ ਨੇ ਪ੍ਰਵਾਨ ਕਰ ਲਈਆ ਹਨ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਬਿਨਾਂ ਸ਼ਰਤ ਜੰਗਲਾਤ ਕਾਮਿਆਂ ਨੂੰ ਪੱਕਾ ਕਰਵਾਉਣ ਦੀ ਮੰਗ ਨੂੰ ਲੈਕੇ ਦਿੜ੍ਹਬਾ ਵਿਖੇ ਜੰਗਲਾਤ ਮੰਤਰੀ ਦਾ ਘਿਰਾਓ ਕਰਨ ਲਈ ਪ ਸ ਸ ਫ ਅਤੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਵਰਕਰ ਵੱਡੀ ਪੱਧਰ ਤੇ ਸ਼ਮੂਲੀਅਤ ਕਰਨਗੇ। ਇਸ ਮੀਟਿੰਗ ਵਿੱਚ ਕਨਵਰਜੀਤ ਸਿੰਘ ਬਲਾਕ ਅਫਸਰ, ਨਰਿੰਦਰ ਸਿੰਘ ਵਣ ਗਾਰਡ, ਸਿਮਰਨਜੀਤ ਸਿੰਘ ਵਣ ਗਾਰਡ ਆਦਿ ਤੋਂ ਇਲਾਵਾਂ ਲਖਵੀਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਸਰਕਲ ਜਰਨਲ ਸਕੱਤਰ, ਬਾਂਕੇ ਲਾਲ ਜ਼ਿਲ੍ਹਾ ਵਿੱਤ ਸਕੱਤਰ, ਰਾਜ ਸਿੰਘ ਜ਼ਿਲ੍ਹਾ ਜੋਇੰਟ ਸਕੱਤਰ, ਮੁਖਤਿਆਰ ਸਿੰਘ ਰੇਂਜ ਪ੍ਰਧਾਨ ਫਿਰੋਜ਼ਪੁਰ, ਜੀਤ ਸਿੰਘ ਸਾਨਕੇ ਸਹਾਇਕ ਖਜ਼ਾਨਚੀ, ਜਸਵਿੰਦਰ ਰਾਜ ਰੇਂਜ ਪ੍ਰਧਾਨ ਜ਼ੀਰਾ, ਬਲਵਿੰਦਰ ਕੁਮਾਰ ਜਰਨਲ ਸਕੱਤਰ ਰੇਂਜ ਜ਼ੀਰਾ, ਸੇਵਾਦਾਰ ਗੋਰਖਾ ਬਹਾਦਰ, ਸੁਲੱਖਣ ਸਿੰਘ ਮੁਖ ਸਲਾਹਕਾਰ, ਬਲਵਿੰਦਰ ਸਿੰਘ ਜਰਨਲ ਸਕੱਤਰ ਰੇਂਜ ਫਿਰੋਜ਼ਪੁਰ ਆਦਿ ਹਾਜ਼ਰ ਸਨ।

Related Articles

Leave a Comment