ਫਗਵਾੜਾ,1 ਅਗਸਤ (ਸ਼ਿਵ ਕੋੜਾ) ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਖੇਲੋ ਇੰਡੀਆਂ ਸਕੀਮ ਅਧੀਨ ਫੁੱਟਬਾਲ ਦੇ ਕੋਚਿੰਗ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਗਵਾੜਾ, ਕਪੂਰਥਲਾ ਵਿਖੇ ਖਿਡਾਰੀਆਂ ਦੀ ਸਿਲੈਕਸ਼ਨ ਲਈ 02 ਅਗਸਤ 2023 ਤੋਂ 03 ਅਗਸਤ 2023 ਤੱਕ ਟਰਾਇਲ ਨਿਸ਼ਚਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨਾਂ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਸਾਢੇ ਅੱਠ ਵਜੇ ਟਰਾਇਲ ਸਥਾਨ ’ਤੇ ਰਿਪੋਰਟ ਕਰਨਾ ਯਕੀਨੀ ਬਣਾਉਣ ਅਤੇ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 02 ਪਾਸਪੋਰਟਸ ਸਾਇਜ਼ ਫੋਟੋਆਂ ਨਾਲ ਲੈਕੇ ਆਉਣ । ਖਿਡਾਰੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਖੇਡ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਫੁੱਟਬਾਲ ਕੋਚਿੰਗ ਸੈਂਟਰ ਵਿਖੇ ਖਿਡਾਰੀਆਂ ਦੀ ਚੋਣ 2 ਅਤੇ 3 ਅਗਸਤ ਨੂੰ
previous post