- ਜ਼ੀਰਾ/ ਫਿਰੋਜ਼ਪੁਰ, 2 ਅਗਸਤ (ਗੁਰਪ੍ਰੀਤ ਸਿੰਘ ਸਿੱਧੂ) :-ਪਿੰਡ ਲੱਲੇ ਦੀ 20 ਸਾਲਾ ਬੱਚੀ ਜੋਕਿ ਲੁਧਿਆਣੇ ਧਾਗਾ ਫੈਕਟਰੀ ਵਿੱਚ ਕੰਮ ਕਰਦੀ ਸੀ, ਫੈਕਟਰੀ ਚ ਦੋਸਤ ਬਣੀ ਮਮਤਾ ਨਾਮ ਦੀ ਕੁੜੀ ਜੋ ਅਮ੍ਰਿਤਸਰ ਦੀ ਰਹਿਣ ਵਾਲੀ ਪਰ 1 ਸਾਲ ਤੋਂ ਕਤਰ ਦੇਸ਼ ਵਿਚ ਕੰਮ ਕਰ ਰਹੀ ਸੀ, ਉਸ ਤੇ ਭਰੋਸਾ ਕਰਕੇ ਅਰਸ਼ਦੀਪ ਨੇ ਵੀ ਕਤਰ ਜਾਣ ਦਾ ਫੈਸਲਾ ਕੀਤਾ, ਪਰ ਬੱਚੀ ਨੂੰ ਨਹੀਂ ਸੀ ਪਤਾ ਕਿ ਜਿਸ ਦੋਸਤ ਤੇ ਭਰੋਸਾ ਕਰਕੇ ਜਾਣਾ ਓਹ ਅੱਗੇ ਸੋਨੀਆ ਨਾਮ ਦੀ ਜਾਹਲੀ ਏਜੰਟ ਨਾਲ ਮਿਲ ਕੇ ਇਸ ਨੂੰ ਅੱਗੇ ਇਰਾਕ ਚ ਵੇਚਣ ਦੀਆਂ ਤਿਆਰੀਆਂ ਕਰੀ ਬੈਠੇ ਹਨ। ਅਰਸ਼ਦੀਪ ਨੂੰ ਜਾਹਲੀ ਕਤਰ ਦਾ ਵਰਕ ਪਰਮਿਟ ਦੇ ਕੇ 9 ਤਰੀਕ ਨੂੰ ਦੁਬਈ ਲਿਜਾਇਆ ਜਾਂਦਾ 3 ਘੰਟੇ ਬਾਅਦ ਸੋਨੀਆ ਅਪਣੇ ਫਰਜੀ ਘਰਵਾਲੇ ਨਾਲ ਅਰਸ਼ਦੀਪ ਨੂੰ ਕਿਸੇ ਦੁਬਈ ਦੇ ਏਜੰਟ ਕੋਲ ਲੈ ਜਾਂਦੇ ਨੇ ਤੇ ਜਬਰੀ ਘਰ ਵਿੱਚ ਫੋਨ ਕਰਾਇਆ ਜਾਂਦਾ ਕੇ ਮੈਂ ਠੀਕ ਠਾਕ ਪਹੁੰਚ ਗਈ ਹੈ ਮੈਨੂੰ ਦਸ ਹਜ਼ਾਰ ਹੋਰ ਭੇਜ ਦੇਓ ਪਹਿਲਾ ਹੀ ਮਮਤਾ ਰਹੀ 45000 ਨਕਦ ਅਤੇ ਟੋਟਲ 90000 ਰੁਪਏ ਦੇ ਦਿੱਤੇ ਸਨ ਕਤਰ ਪਰਮਿਟ ਲਈ, ਪੈਸੇ google pay ਰਾਹੀ ਪਾਏ ਜਾਣ ਤੋਂ ਬਾਅਦ ਬੱਚੀ ਦਾ ਪਾਸਪੋਰਟ ਖੋਹ ਲਿਆ ਜਾਂਦਾ ਤੇ ਜਬਰੀ ਇਰਾਕ ਲੈਅ ਜਾਇਆ ਜਾਂਦਾ ਤੇ ਦੁਬਈ ਵਾਲੇ ਏਜੰਟ ਵੱਲੋਂ ਕਿਸੇ ਇਰਾਕੀ ਪਰਿਵਾਰ ਨੂੰ ਵੇਚ ਦਿੱਤਾ ਜਾਂਦਾ, ਬੱਚੀ ਤੋਂ ਦਿਨ ਰਾਤ ਘਰ ਦਾ ਕੰਮ ਕਰਾਇਆ ਜਾਂਦਾ ਤੇ ਖਾਣ ਲਈ ਸਿਰਫ ਰੁੱਖੇ ਚਾਵਲ ਦਿੱਤੇ ਗਏ। 5 ਮਹੀਨੇ ਲਗਾਤਰ ਕੁੱਟ ਮਾਰ ਝੱਲ ਕੇ ਬੱਚੀ ਨੇ ਆਖਿਰ ਆਤਮ ਹੱਤਿਆ ਕਰਨ ਬਾਰੇ ਸੋਚਿਆ ਪਰ ਉਸ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਫਿਰੋਜ਼ਪੁਰ ਦੀ ਟੀਮ ਕੋਲ ਮਸਲਾ ਆਗਿਆ ਸੀ ਤਾਂ ਕੁਲਦੀਪ ਸਿੰਘ ਸਨ੍ਹੇਰ ਨੇ ਬੱਚੀ ਨਾਲ ਗੱਲ ਬਾਤ ਕੀਤੀ ਬੱਚੀ ਨੂੰ ਹੌਂਸਲਾ ਦਿੰਦੇ ਕਿਆ ਕੇ ਅਸੀਂ ਜੋ ਵੀ ਮਦਦ ਹੋ ਸਕਦੀ ਕਰਾਗੇ ਤੈਨੂੰ ਪੰਜਾਬ ਲੈਕੇ ਆਵਾਗੇ ਪਰ ਕੋਈ ਗਲਤ ਕਦਮ ਨਹੀਂ ਚੁੱਕਣਾ। ਇਸ ਨਾਲ ਅਰਸ਼ਦੀਪ ਨੂੰ ਹੌਂਸਲਾ ਹੋ ਗਿਆ, ਸਨ੍ਹੇਰ ਵੱਲੋ ਬਗਦਾਦ,ਇਰਾਕ ਦੀ ਭਾਰਤੀ ਐਂਬੈਸੀ ਨਾਲ ਤਾਲ ਮੇਲ ਕੀਤਾ ਗਿਆ, ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਓਹਨਾ ਵੱਲੋ ਵੀ ਮਦਦ ਦਾ ਪੂਰਾ ਪ੍ਰਬੰਧ ਕੀਤਾ ਗਿਆ, ਪਰਿਵਾਰ ਵੱਲੋਂ ਪੁਲੀਸ ਨੂੰ ਵੀ ਇਤਲਾਹ ਕਰਵਾਈ ਗਈ ਉਪਰੰਤ ਸ਼ਿਮਲਾ ਰਾਣੀ ਐਸ ਐਚ ਓ ਤਲਵੰਡੀ ਭਾਈ ਜੀ ਨੇ ਕਰਵਾਈ ਕਰਦਿਆਂ ਪਰਿਵਾਰ ਵੱਲੋ ਬੱਚੀ ਨੂੰ ਪੰਜਾਬ ਵਾਪਿਸ ਲੈਕੇ ਆਉਣ ਦੀ ਬੇਣਤੀ ਅੱਗੇ ਸਰਕਾਰ ਕੋਲ ਕੀਤੀ। ਜਦ ਐਮ ਐਲ ਏ ਸਾਬ ਰਜਨੀਸ਼ ਦਹੀਆਂ ਜੀ ਦੇ ਧਿਆਨ ਵਿੱਚ ਗੱਲ ਆਈ ਓਹਨਾ ਤੁਰੰਤ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਨਾਲ ਗੱਲ ਕਰਕੇ ਬੱਚੀ ਨੂੰ ਵਾਪਿਸ ਲੈਕੇ ਆਉਣ ਲਈ ਕਿਹਾ । ਕੁਲਦੀਪ ਸਿੰਘ ਅਤੇ ਅਰਸ਼ਦੀਪ ਦੇ ਪਰਿਵਾਰ ਵੱਲੋਂ ਵੀ ਧਾਲੀਵਾਲ ਸਾਬ ਦੀ ਟੀਮ ਨਾਲ ਗੱਲ ਹੋਈ ਤਾਂ ਓਹਨਾ ਪੂਰਾ ਵਿਸ਼ਵਾਸ਼ ਦਵਾਇਆ ਕਿ ਪ੍ਰਧਾਨ ਜੀ ਹੁਣ ਤੁਸੀ ਫ਼ਿਕਰ ਨਾ ਕਰੋ ਸਰਕਾਰ ਆਪ ਖਰਚਾ ਕਰਕੇ ਇਸ ਗਰੀਬ ਪਰਿਵਾਰ ਦੀ ਬੱਚੀ ਨੂੰ ਵਾਪਿਸ ਲੈਕੇ ਆਓ । ਬੱਚੀ ਨੂੰ ਇਰਾਕੀ ਪਰੀਵਾਰ ਕੋਲੋ ਬਚਾਓ ਲਈ ਖ਼ਤਰੇ ਰਹਿਤ ਐਂਬੈਸੀ ਤਕ ਪਹੁੰਚਣ ਲਈ ਸਨ੍ਹੇਰ ਵੱਲੋ ਬੱਚੀ ਨਾਲ ਗੱਲ ਬਾਤ ਦੌਰਾਨ ਸਭ ਤਹਿ ਹੋਇਆ, ਪਰਮਾਤਮਾ ਦੀ ਮਿਹਰ ਸਦਕਾ ਬੱਚੀ ਐਂਬੈਸੀ ਪਹੁੰਚ ਗਈ, ਉਸ ਉਪਰੰਤ ਇਥੇ ਬੱਚੀ ਨੂੰ ਪੂਰੀ ਨਿਗਰਾਨੀ ਵਿਚ 4 ਦਿਨ ਰੱਖਿਆ ਗਿਆ ਪੰਜਾਬ ਅਤੇ ਭਾਰਤ ਸਰਕਾਰ ਦੀ ਮਦਦ ਨਾਲ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਬੱਚੀ ਨੂੰ ਬਗਦਾਦ ਤੋਂ ਦਿੱਲੀ ਭੇਜਿਆ ਗਿਆ, ਬੱਚੀ ਅੱਜ ਸਹੀ ਸਲਾਮਤ ਅਪਣੇ ਪਰਿਵਾਰ ਕੋਲ ਪਹੁੰਚ ਗਈ ਹੈ। ਪਰਿਵਾਰ ਵੱਲੋਂ ਇਸ ਸਹਿਯੋਗ ਲਈ ਪੰਜਾਬ ਅਤੇ ਭਾਰਤ ਸਰਕਾਰ ਦੇ ਨਾਲ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਐਮ ਐਲ ਏ ਰਜਨੀਸ਼ ਦਹੀਆ ਦਿਹਾਤੀ ਫਿਰੋਜ਼ਪਰ, ਐਸ ਐਚ ਓ ਸ਼ਿਮਲਾ ਰਾਣੀ ਤਲਵੰਡੀ ਭਾਈ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਦੋਸ਼ੀਆਂ ਖਿਲਾਫ਼ ਪੁਲਿਸ ਵੱਲੋਂ ਸੋਨੀਆ ਅਤੇ ਮਮਤਾ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ, ਇਸ ਮੌਕੇ ਅਰਸ਼ਦੀਪ ਕੌਰ, ਕੁਲਦੀਪ ਸਿੰਘ ਸਨ੍ਹੇਰ, ਗੁਰਚਰਨ ਸਿੰਘ ਮਾਹਿਆਂ ਵਾਲਾ ਅਤੇ ਠਾਕੁਰ ਸਿੰਘ ਮਨਸੂਰਵਾਲ ਕਲਾਂ ਹਾਜ਼ਰ ਸਨ।