ਮੋਗਾ 01 ਨਵੰਬਰ(ਅਜੀਤ ਸਿੰਘ ) ਮੋਗਾ ਵਾਰਡ ਨੂੰ 32 ਵਿੱਖੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਪਿੱਛਲੇ 10 ਸਾਲਾਂ ਤੋਂ ਵਾਰਡ ਵਾਸੀਆਂ ਦੀ ਮੰਗ ਨੂੰ ਕੀਤਾ ਛੇ ਮਹੀਨਿਆਂ ਵਿੱਚ ਹੀ ਪੁਰਾ। ਜਿਕਰਯੋਗ ਹੈ ਕਿ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਵਿੱਚ 10-10 ਸਾਲ ਤੋਂ ਲਟਕੇ ਪਏ ਹਨ ਉਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮਹਿਜ ਛੇ ਮਹੀਨਿਆਂ ਵਿੱਚ ਹੀ ਕੀਤੇ ਜਾ ਰਹੇ ਹਨ। ਲੋਕਾਂ ਵੱਲੋਂ ਇਸ ਪਹੀ ਦਾ ਕੰਮ ਸ਼ੁਰੂ ਕਰਵਾਉਣ ਤੇ ਵਾਰਡ ਇੰਚਾਰਜ ਕਮਲਜੀਤ ਕੌਰ ਅਤੇ ਵਾਰਡ ਵਾਸੀਆ ਨੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਸਮੂਹ ਵਾਰਡ ਵਾਸੀਆਂ ਨੇ ਲੱਡੂਆਂ ਨਾਲ ਵਿਧਾਇਕਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਾਰਡ ਵਾਸੀਆਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਸ ਸੜਕ ਨੂੰ ਬਣਾਉਣ ਲਈ ਵਾਰਡ ਵਾਸੀਆਂ ਦੀ ਮੰਗ ਨੂੰ ਮੰਨਿਆ ਅਤੇ ਇਸ ਵਧੀਆ ਅਤੇ ਨੇਕ ਕੰਮਾਂ ਨੂੰ ਜਲਦੀ ਤੋਂ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ।ਵਾਰਡ ਵਾਸੀਆਂ ਵੱਲੋਂ ਧੰਨਵਾਦ ਕਰਨ ਉਪਰੰਤ ਵਿਧਾਇਕਾਂ ਡਾ. ਅਰੋੜਾ ਨੇ ਕਿਹਾ ਕਿ ਹਲਕਾ ਮੋਗਾ ਦਾ ਵਿਕਾਸ ਉਹਨਾਂ ਲਈ ਪਹਿਲ ਦੇ ਅਧਾਰ ਤੇ ਹੈ ਅਤੇ ਹਲਕਾ ਮੋਗਾ ਦੇ ਰਹਿੰਦੇ ਵਿਕਾਸ ਕਾਰਜ ਬਹੁਤ ਜਲਦੀ ਪੂਰੇ ਕਰਵਾਏ ਜਾਣਗੇ।ਇਸ ਸਮੇਂ ਕੌਂਸਲਰ ਸਰਬਜੀਤ ਕੌਰ ਰੋਡੇ, ਕੌਂਸਲਰ ਕਿਰਨ ਹੁੰਦਲ, ਕੌਂਸਲਰ ਬਲਜੀਤ ਸਿੰਘ ਚਾਨੀ, ਰਿਚੀ, ਹਰਜਿੰਦਰ ਸਿੰਘ ਰੋਡੇ, ਜਗਸੀਰ ਹੁੰਦਲ, ਅਮਨ ਰਖਰਾ, ਨਵਦੀਪ ਵਾਲੀਆ, ਅਮਿਤ ਪੁਰੀ ਅਤੇ ਹੋਰ ਆਪ ਆਗੂ ਮਜ਼ੂਦ ਸਨ।