ਜਲ ਨਿਕਾਸ ਤੇ ਮਾਇੰਨਗ ਵਿਭਾਗ ਗੋਲੇਵਾਲਾ ਮੰਡਲ ਦਫ਼ਤਰ ਫ਼ਿਰੋਜ਼ਪੁਰ ਵਿਖੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਵਰ੍ਹੇ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੀ ਦੀ ਛਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ ਗਈ। ਇਸ ਮੌਕੇ ਰਾਗੀ ਜੱਥੇ ਵੱਲੋਂ ਅਲਾਹੀ ਬਾਣੀ ਦੇ ਜਾਪ ਕੀਤੇ ਗਏ ਅਤੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਵਿਆਖਿਆ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਮੁੱਚੇ ਸਟਾਫ ਵੱਲੋਂ ਸਾਂਝੇ ਤੌਰ ਤੇ ਰਾਗੀ ਜੱਥੇ ਅਤੇ ਗ੍ਰੰਥੀ ਸਿੰਘਾਂ ਨੂੰ ਸਿਰਪਾਓ ਭੇਟ ਕੀਤੇ ਗਏ। ਇਸ ਮੌਕੇ ਸੰਗਤਾਂ ਵਿੱਚ ਐਕਸੀਅਨ ਸ੍ਰੀ ਮਤੀ ਰਮਨੀਕ ਕੌਰ,ਐਸ ਡੀ ਓ ਰਜਿੰਦਰ ਸਿੰਘ ਮੱਖੂ,ਐਸ ਡੀ ਓ ਗੁਰਸਿਮਰਨ ਸਿੰਘ ਗਿੱਲ ਮੋਗਾ, ਐਸ ਡੀ ਓ ਨਵਨੀਤ ਗੁਪਤਾ ਨੰਬਰ ਇੱਕ ਫਿਰੋਜ਼ਪੁਰ ,ਐਸ ਡੀ ਓ ਗੁਰਮੀਤ ਸਿੰਘ ਮਿਸ਼ਰੀ ਵਾਲਾ ਸਬ ਡਿਵੀਜ਼ਨ ,ਸੁਪੈਡੇਟ ਬਲਦੇਵ ਕ੍ਰਿਸ਼ਨ , ਸੀਨੀਅਰ ਸਹਾਇਕ ਹਰਦੇਵ ਸਿੰਘ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਬਲਵੰਤ ਸਿੰਘ ਪ੍ਰਧਾਨ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਫਿਰੋਜ਼ਪੁਰ, ਸਕੱਤਰ ਸੁਲੱਖਣ ਸਿੰਘ,ਗੁਰਮੀਤ ਸਿੰਘ ਜੰਮੂ ਪ੍ਰਧਾਨ ਮਕੈਨਿਕਲ ਵਰਕਰ ਯੂਨੀਅਨ, ਜਸਵਿੰਦਰਪਾਲ ਪਾਲੀ , ਪ੍ਰਵੇਸ਼ ਕੁਮਾਰ, ਕੁਲਦੀਪ ਰਾਜ, ਮਨਜੀਤ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਮੂਹ ਸਬ ਡਿਵੀਜ਼ਨਾਂ ਦੇ ਦਫ਼ਤਰੀ ਅਤੇ ਫੀਲਡ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਅਰਦਾਸ ਵਿੱਚ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਕਸੀਅਨ ਸ੍ਰੀ ਮਤੀ ਰਮਨੀਕ ਕੌਰ ਦਾ ਪੀ ਡਬਲਿਊ ਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਫਿਰੋਜ਼ਪੁਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਫਿਰੋਜ਼ਪੁਰ, ਮਕੈਨਿਕਲ ਵਰਕਰ ਯੂਨੀਅਨ ਬ੍ਰਾਂਚ ਫਿਰੋਜ਼ਪੁਰ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਘਰ ਕੇ ਅਟੁੱਟ ਲੰਗਰ ਵਰਤਾਏ ਗਏ।