ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ.295 ਬਲਾਕ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਅੱਜ ਸੀਨੀਅਰ ਮੀਤ ਪ੍ਰਧਾਨ ਡਾਕਟਰ ਗੁਰਦਿੱਤ ਸਿੰਘ ਦੀ ਪ੍ਰਧਾਨਗੀ ਤੇ ਸੀਨੀਅਰ ਆਗੂ ਡਾਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪਿੰਡਾਂ ਵਿੱਚ ਕੰਮ ਕਰਦੇ ਪ੍ਰੈਕਟੀਸ਼ਨਰਾ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੀ ਸ਼ੁਰੂਆਤ ਤੇ ਪਿਛਲੇ ਦਿਨੀਂ ਲੰਘੇ ਸ਼ਹੀਦੀ ਹਫ਼ਤੇ ਦੇ ਸਮੁੱਚੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਟੇਜ਼ ਸਕੱਤਰ ਸੰਤੋਖ ਸਿੰਘ ਨੇ ਸ਼ਹੀਦਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਛੋਟੀ ਉਮਰ ਵਿੱਚ ਹੀ ਬਹੁਤ ਹੀ ਬਹਾਦਰੀ ਨਾਲ ਲੜਦਿਆਂ ਮੁਗਲਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਛੋਟੇ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਹਿ ਸਿੰਘ ਨੇ ਸੂਬਾ ਸਰਹੰਦ ਵਜ਼ੀਰ ਖਾਨ ਵੱਲੋਂ ਦਿੱਤੇ ਗਏ ਲੋਭ, ਲਾਲਚ, ਡਰਾਵੇ ਤੇ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਧਰਮ ਤੇ ਪੱਕੇ ਰਹਿੰਦਿਆਂ ਨੀਹਾਂ ਵਿੱਚ ਚਿਣਨਾ ਮਨਜ਼ੂਰ ਕਰ ਲਿਆ ਪਰ ਸਿੱਖੀ ਸਿਦਕ ਨਹੀ ਹਾਰਿਆ। ਵਾਈਸ ਚੇਅਰਮੈਨ ਡਾਕਟਰ ਧਰਮਿੰਦਰ ਸਿੰਘ ਵੱਲੋਂ ਧਾਰਮਿਕ ਗੀਤ ਗਾਇਆ ਗਿਆ। ਅੱਜ ਦੀ ਮਹੱਤਵਪੂਰਨ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਡਾਕਟਰ ਗੁਰਦਿੱਤ ਸਿੰਘ,ਡਾਕਟਰ ਆਤਮਾ ਸਿੰਘ ਨੇ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਪ੍ਰੈਕਟੀਸ਼ਨਰਾ ਨੂੰ ਸੰਬੋਧਨ ਕਰਦਿਆਂ ਕਿਹਾ ਸਾਰੇ ਪ੍ਰੈਕਟੀਸ਼ਨਰ ਸਾਫ਼ ਸੁਥਰਾ ਕੰਮ ਕਰੋ। ਕਿਸੇ ਵੀ ਕਿਸਮ ਦਾ ਨਸ਼ਾ ਨਾ ਵੇਚੋ ਤੇ ਡਿਸਪੋਜ਼ਲ ਸੂਈ ਸਰਿੰਜ ਵਰਤੋ। ਸਰਕਾਰ ਕੋਲੋਂ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕੀਤੀ ਜਾਵੇ। ਚਾਹੇ ਬਹੁਤ ਲੰਮੇ ਸਮੇਂ ਤੋਂ ਬੰਦ ਪਈ ਆਰ,ਐੱਮ,ਪੀ ਰਜਿਸ਼ਟੇਸ਼ਨ ਖੋਲੀ ਜਾਵੇ ਜਾਂ ਕੋਈ ਸ਼ਾਰਟ ਟਰਮ ਕੋਰਸ ਸ਼ੁਰੂ ਕਰਵਾ ਕੇ ਬੇਖੌਫ਼ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ। ਕਿਉਂਕਿ ਪਿੰਡਾਂ ਜਾਂ ਸ਼ਹਿਰਾਂ ਦੇ ਸਲੱਮ ਏਰੀਆ ਵਿੱਚ ਕੰਮ ਕਰਦੇ ਪ੍ਰੈਕਟੀਸ਼ਨਰ ਗਰੀਬਾਂ ਲਈ ਮਸੀਹਾ ਸਾਬਤ ਹੋਏ ਹਨ। ਗਰੀਬਾਂ ਦਾ ਤੇ ਸਾਡਾ ਨੌਂਹ ਮਾਸ ਦਾ ਰਿਸ਼ਤਾ ਹੈ।ਕਿਉਂਕਿ ਰਾਤ ਦਿਨ ਚੌਵੀ ਘੰਟੇ ਉਧਾਰ ਨਗਦ ਹਰ ਵਕਤ ਸੇਵਾ ਕਰਦੇ ਹਨ।ਕੋਰੋਨਾ ਕਾਲ ਦੌਰਾਨ ਵੀ ਜਦੋਂ ਵੱਡੇ ਵੱਡੇ ਹਸਪਤਾਲ ਬੰਦ ਸਨ ਤਾਂ ਇਹਨਾਂ ਪਿੰਡਾਂ ਵਾਲੇ ਡਾਕਟਰਾਂ ਨੇ ਮਰੀਜ਼ਾਂ ਦੀ ਸੇਵਾ ਕੀਤੀ। ਸੋ ਇਸ ਲਈ ਸਾਡੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਜਾਵੇ। ਸੀਨੀਅਰ ਆਗੂ ਹਰਬੰਸ ਸਿੰਘ ਤੇ ਅਜ਼ਮੇਰ ਸਿੰਘ ਢੇਰੂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪਿਛਲੇ ਪੰਜ ਛੇ ਮਹੀਨਿਆਂ ਤੋਂ ਪਿੰਡ ਮਨਸੂਰਵਾਲ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਲਗਾਏ ਗਏ ਧਰਨਾਕਾਰੀਆਂ ਦੀ ਫੈਕਟਰੀ ਬੰਦ ਕਰਨ ਦੀ ਮੰਗ ਪੂਰੀ ਕੀਤੀ ਜਾਵੇ। ਕਿਉਂਕਿ ਫੈਕਟਰੀ ਨੇ ਆਸ ਪਾਸ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਇਸ ਦੀ ਗੰਦੀ ਬਦਬੂ ਨਾਲ ਹਵਾ ਪ੍ਰਦੂਸ਼ਿਤ ਹੋਣ ਕਾਰਨ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ। ਫੈਕਟਰੀ ਦੁਆਰਾ ਕੀਤੇ ਗਏ ਜਹਰੀਲੇ ਪਾਣੀ ਪੀਣ ਨਾਲ ਲੋਕਾਂ ਨੂੰ ਚਮੜੀ ਦੀਆਂ ਬੀਮਾਰੀਆਂ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਲੱਗ ਰਹੀਆਂ ਹਨ। ਜਿਸ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਹਨ। ਸੋ ਸਰਕਾਰ ਸਰਮਾਏਦਾਰਾਂ ਦਾ ਸਾਥ ਛੱਡ ਕੇ ਲੋਕਾਂ ਨਾਲ ਖੜ੍ਹਦਿਆਂ ਫੈਕਟਰੀ ਨੂੰ ਬੰਦ ਕਰਵਾਏ।ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਦਿੱਤ ਸਿੰਘ ਤੇ ਸੀਨੀਅਰ ਆਗੂ ਡਾਕਟਰ ਹਰਬੰਸ ਸਿੰਘ ਤੋਂ ਇਲਾਵਾ , ਜਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਸੁੱਖੇ ਵਾਲਾ ਤੇ ਜਸਵਿੰਦਰ ਸਿੰਘ ਸੋਢੀ ਵਾਲਾ, ਚੇਅਰਮੈਨ ਜਰਨੈਲ ਸਿੰਘ, ਜਨਰਲ ਸਕੱਤਰ ਹਰਵਿੰਦਰ ਸਿੰਘ , ਸੁਖਦੀਪ ਸਿੰਘ , ਕੈਸ਼ੀਅਰ ਗੁਰਪ੍ਰੀਤ ਸਿੰਘ ਸੋਢੀ ਵਾਲਾ,ਪ੍ਰੈਸ ਸਕੱਤਰ ਵਰਿੰਦਰ ਸਿੰਘ , ਜੂਆਇੰਟ ਪ੍ਰੈਸ ਸਕੱਤਰ ਸਕੱਤਰ ਬੋਹੜ ਸਿੰਘ, ਪੂਰਨ ਸਿੰਘ, ਸ਼ਮਸ਼ੇਰ ਸਿੰਘ,ਬਲਜੀਤ ਸਿੰਘ ,ਗੁਰਜੀਤ ਸਿੰਘ ਪੰਡੋਰੀ , ਸ਼ੋਸ਼ਲ ਮੀਡੀਆ ਇੰਚਾਰਜ ਰਾਜਵਿੰਦਰ ਸਿੰਘ,ਰਮਨਦੀਪ ਸਿੰਘ ਕੁਲਵੰਤ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਲਵਲੀ ਸਿੰਘ, ਵਿਜੇ ਕੁਮਾਰ, ਸਲਵਿੰਦਰ ਸਿੰਘ, ਰਾਜਨਦੀਪ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਲਹੁੱਕੇ, ਜਸਵਿੰਦਰ ਸਿੰਘ ਵਲਟੋਹਾ, ਹਰਪ੍ਰੀਤ ਸਿੰਘ , ਸੋਨੂੰ, ਹਰਚਰਨ ਸਿੰਘ, ਤਰਸੇਮ ਸਿੰਘ,ਜਗਮੀਤ ਸਿੰਘ, ਗੁਰਭੇਜ ਸਿੰਘ,ਗੁਰਮੀਤ ਸਿੰਘ, ਬਚਿੱਤਰ ਸਿੰਘ, ਜਸਕਰਨ ਸਿੰਘ, ਧਰਮਿੰਦਰ ਸਿੰਘ ਬਲਖੰਡੀ ,ਹਰਜਿੰਦਰ ਸਿੰਘ,ਅੰਗਰੇਜ਼ ਸਿੰਘ,ਨਛੱਤਰ ਸਿੰਘ, ਗੁਰਮੇਲ ਸਿੰਘ,ਕਾਰਜ ਸਿੰਘ, ਜੋਰਾ ਸਿੰਘ, ਭੁਪਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ,ਆਦਿ ਕਰੀਬ ਚਾਰ ਦਰਜ਼ਨ ਪ੍ਰੈਕਟੀਸ਼ਨਰਾ ਨੇ ਹਿੱਸਾ ਲਿਆ।