Home » ਖੇਡਾਂ ਵਤਨ ਪੰਜਾਬ ਦੀਆਂ: ਬਲਾਕ ਪੱਧਰੀ ਮੁਕਾਬਲੇ ਸੰਪਨ

ਖੇਡਾਂ ਵਤਨ ਪੰਜਾਬ ਦੀਆਂ: ਬਲਾਕ ਪੱਧਰੀ ਮੁਕਾਬਲੇ ਸੰਪਨ

by Rakha Prabh
22 views
ਫਗਵਾੜਾ 4 ਸਤੰਬਰ (ਸ਼ਿਵ ਕੋੜਾ) ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇੱਥੇ ਹੋ ਰਹੇ ਬਲਾਕ ਪੱਧਰੀ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਲੜਕੀਆਂ ਦੇ ਵਰਗ ਵਿਚ ਅਥਲੈਟਿਕਸ,ਕਬੱਡੀ, ਫੁੱਟਬਾਲ ਅਤੇ ਖੋ-ਖੋ ਦੇ ਮੈਚ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡਾਂ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਖੇਡ ਅਫਸਰ ਲਵਜੀਤ ਸਿੰਘ ਨੇ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ ਵਿਚ 600 ਮੀਟਰ ਦੌੜ ਦੇ ਅੰਡਰ-14 ਵਰਗ ਵਿਚ ਸਰਕਾਰੀ ਹਾਈ ਸਕੂਲ ਮਹਿਤਾ ਨੇ ਪਹਿਲਾਂ ਅਤੇ ਮੀਨੂੰ ਨੇ ਦੂਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ 100 ਮੀਟਰ ਦੌੜ ਦੇ ਅੰਡਰ-17 ਵਰਗ ਵਿਚ ਕਮਲਾ ਨਹਿਰੂ ਸਕੂਲ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਪਹਿਲਾ ਅਤੇ ਸਵਾਮੀ ਸੰਤ ਦਾਸ ਸਕੂਲ ਦੀ ਵਿਦਿਆਰਥਣ ਤ੍ਰਿਸ਼ਾ ਸੇਠੀ ਨੇ ਦੂਜਾ ਅਤੇ 200 ਮੀਟਰ ਦੌੜ ਦੇ ਅੰਡਰ-21 ਵਰਗ ਵਿਚ ਸਰਕਾਰੀ ਹਾਈ ਸਕੂਲ ਮਹਿਤੋ ਦੀ ਵਿਦਿਆਰਥਣ ਅਲੀਸ਼ਾ ਨੇ ਪਹਿਲਾ ਅਤੇ ਕਮਲਾ ਨਹਿਰੂ ਸਕੂਲ ਦੀ ਵਿਦਿਆਰਥਣ ਪ੍ਰਿਧੀ ਨੇ ਦੂਜਾ ਸਥਾਨ ਹਾਸਲ ਕੀਤਾ ਕਬੱਡੀ ਦੇ ਮੁਕਾਬਲਿਆਂ ਸਬੰਧੀ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੰਡਰ-14 ਵਰਗ ਵਿਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤ ਦਰਜ ਕੀਤੀ ਅੰਡਰ-17 ਵਰਗ ਵਿਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਦੀਆਂ ਵਿਦਿਆਰਥਣਾਂ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਚਾਚੋਕੀ ਦੀਆਂ ਵਿਦਿਆਰਥਣਾਂ ਦੂਜੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਖੋ-ਖੋ ਦੇ ਅੰਡਰ-14 ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਪਹਿਲੇ ਸਰਕਾਰੀ ਹਾਈ ਸਕੂਲ ਫਗਵਾੜਾ ਦੂਜੇ ਸਥਾਨ ’ਤੇ ਰਿਹਾ ਅੰਡਰ-17 ਮੁਕਾਬਲਿਆਂ ਵਿਚ ਸਵਾਮੀ ਸੰਤ ਦਾਸ ਸਕੂਲ ਪਹਿਲੇ, ਸਰਕਾਰੀ ਹਾਈ ਸਕੂਲ ਖਲਵਾੜਾ ਦੂਜੇ ਅਤੇ ਅੰਡਰ-21 ਮੁਕਾਬਲਿਆਂ ’ਚ ਸੰਤ ਬਾਬਾ ਦਲੀਪ ਸਿੰਘ ਖਾਲਸਾ ਕਾਲਜ ਡੁਮੇਲੀ ਪਹਿਲੇ ਅਤੇ ਰਾਮਗੜ੍ਹੀਆ ਵਿਮੈਨ ਕਾਲਜ ਫਗਵਾੜਾ ਦੂਜੇ ਸਥਾਨ ’ਤੇ ਰਿਹਾ। ਪਲਾਹੀ ਪਿੰਡ ਵਿਚ ਹੋਏ ਫੁੱਟਬਾਲ ਦੇ ਮੈਚਾਂ ਵਿਚ ਅੰਡਰ-14 ਲੜਕਿਆਂ ਦੇ ਵਰਗ ’ਚ ਪਹਿਲਾ ਸਥਾਨ ਪਾਂਸ਼ਟਾ ਦੀ ਟੀਮ ਅਤੇ ਦੂਜਾ ਸਥਾਨ ਮਲਕਪੁਰ ਦੀ ਟੀਮ ਨੇ ਹਾਸਲ ਕੀਤਾ ਇਸੇ ਤਰ੍ਹਾਂ ਅੰਡਰ-17 ’ਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਦੀ ਟੀਮ ਜੇਤੂ ਰਹੀ। ਜ਼ਿਲ੍ਹਾ ਖੇਡ ਅਫਸਰ ਨੇ ਮੰਗਲਵਾਰ ਤੋਂ ਹੋਣ ਵਾਲੇ ਮੈਚਾਂ ਬਾਰੇ ਦੱਸਿਆ ਕਿ 5 ਅਤੇ 6 ਸਤੰਬਰ ਨੂੰ ਨਡਾਲਾ ਅਤੇ ਢਿਲਵਾਂ ਵਿਖੇ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ ਹੋਣਗੇ। ਸੁਲਤਾਨਪੁਰ ਲੋਧੀ ਵਿਖੇ 8 ਅਤੇ 9 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਡਡਵਿੰਡੀ ਵਿਖੇ ਅਥਲੈਟਿਕਸ,ਕਬੱਡੀ,ਵਾਲੀਬਾਲ, ਫੁੱਟਬਾਲ, ਖੋ-ਖੋ ਅਤੇ ਰੱਸਾ ਕੱਸੀ ਦੇ ਮੁਕਾਬਲੇ ਹੋਣਗੇ। ਅੱਜ ਦੇ ਮੈਚਾਂ ਦੌਰਾਨ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ, ਗੁਰੂ ਨਾਨਕ ਕਾਲਜ ਫਗਵਾੜਾ ਦੇ ਪ੍ਰਧਾਨ ਜਤਿੰਦਰ ਸਿੰਘ ਪਲਾਹੀ, ਪੀ.ਟੀ.ਆਈ. ਦੇਸਰਾਜ, ਕੋਚ ਪਰਦੀਪ ਕੁਮਾਰ, ਸਤਨਾਮ ਸਿੰਘ, ਦੀਪਕ ਕੁਮਾਰ ਆਦਿ ਮੌਜੂਦ ਸਨ।

Related Articles

Leave a Comment