ਹੁਸ਼ਿਆਰਪੁਰ 10 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਵਲੋਂ ਨਸ਼ੇ ਤਸਕਰਾ ਅਤੇ ਭੈੜੇ ਪੁਰਸ਼ਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ.ਪੀ. ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਪੀ ਪੀ ਐਸ ਡੀ.ਐੱਸ.ਪੀ ਸਬ ਡਵੀਜਨ ਦੀ ਯੋਗ ਰਹਿਨੁਮਾਈ ਹੇਠ ਇੰਸ: ਜਸਬੀਰ ਸਿੰਘ ਮੁੱਖ ਅਫਸਰ, ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏ.ਐਸ.ਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਅੱਡਾ ਚੱਬੇਵਾਲ ਗਸਤ ਦੋਰਾਨ ਮੌਜੂਦ ਸੀ ਤਾ ਕਿਸੇ ਖਾਸ ਨੇ ਇਤਲਾਹ ਤੇ ਪੀ ਉ ਹਰਦੀਪ ਸਿੰਘ ਉਰਫ ਗੰਜਾ ਪੁਤਰ ਸੁਖਵਿੰਦਰ ਸਿੰਘ ਵਾਸੀ ਭਾਮ ਥਾਣਾ ਚੱਬੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸਨੂੰ ਨੂੰ ਅਦਾਲਤ ਹੁਸ਼ਿਆਰਪੁਰ ਵੱਲੋ ਥਾਣਾ ਚੱਬੇਵਾਲ ਜਿਲਾ ਹੁਸਿਆਰਪੁਰ ਵਿੱਚੋ ਪੀ ਓ ਕਰਾਰ ਦਿਤਾ ਗਿਆ ਸੀ ਜਿਸਨੂੰ ਨੂੰ ਗ੍ਰਿਫਤਾਰ ਕੀਤਾ ਗਿਆ ।