Home » ਨਕਲੀ ਡੀ ਐਸ ਪੀ ਬਣਕੇ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਮ ਤੇ ਠੱਗੀ ਮਾਰਨ ਵਾਲੇ ਚੜੇ ਪੁਲਿਸ ਦੇ ਅੜਿੱਕੇ ।

ਨਕਲੀ ਡੀ ਐਸ ਪੀ ਬਣਕੇ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਮ ਤੇ ਠੱਗੀ ਮਾਰਨ ਵਾਲੇ ਚੜੇ ਪੁਲਿਸ ਦੇ ਅੜਿੱਕੇ ।

by Rakha Prabh
58 views

ਹੁਸ਼ਿਆਰਪੁਰ 10 ਜੁਲਾਈ ( ਤਰਸੇਮ ਦੀਵਾਨਾ )  ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾ ਤੇ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਭੋਲੇ ਭਾਲੇ ਨੋਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਕਰੀਬ 30-35 ਨੋਜਵਾਨਾਂ ਨਾਲ 2 ਕਰੋੜ 58 ਲੱਖ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ  ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਅਤੇ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆ ਨੇ ਦੱਸਿਆ ਕਿ ਇਹ ਗਿਰੋਹ ਜਿਸ ਦਾ ਸਰਗਨਾ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਡੇਰਾ ਸੈਦਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਜੋ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਅਤੇ ਰੋਹਿਤ ਕੁਮਾਰ ਉਰਫ ਬਲਵੰਤ ਸਿੰਘ ਗਿੱਲ ਪੁੱਤਰ ਲਛਮੀ ਦਾਸ ਵਾਸੀ ਸਹਾਏਪੁਰ ਥਾਣਾ ਡਵੀਜਨ ਨੰਬਰ 7 ਜਲੰਧਰ ਜਿਲਾ ਜਲੰਧਰ ਜੋ ਆਪਣੇ ਆਪ ਨੂੰ ਵਿਜੀਲੈਂਸ ਦਾ ਡੀ.ਐਸ.ਪੀ ਦੱਸਦਾ ਹੈ। ਇਸ ਗਿਰੋਹ ਦੇ ਹੋਰ ਮੈਂਬਰ ਹਰਜੀਤ ਸਿੰਘ ਪੁਤਰ ਕੀਰਤ ਸਿੰਘ ਵਾਸੀ ਸਹਾਏਪੁਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਉਰਫ ਸ਼ੀਵਾ ਪੁਤਰ ਪਰਤਾਪ ਸਿੰਘ ਵਾਸੀ ਦੇਵਾ ਕਲੌਨੀ ਥਾਣਾ ਮੁਕੇਰੀਆ ਜੋ ਵੀ ਆਪਣੇ ਆਪ ਨੂੰ ਮੁਲਾਜਮ ਦੱਸਦੇ ਸਨ। ਇਸ ਗਰੋਹ ਵੱਲੋ ਮੁਕੇਰੀਆ ਇਲਾਕੇ ਦੇ ਕਰੀਬ 30-35 ਨੋਜਵਾਨਾ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕਰਾਉਣ ਦੇ ਨਾਮ ਤੇ ਕਰੀਬ 2 ਕਰੋੜ 58 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਗਰੋਹ ਵੱਲੋ ਭੋਲੇ ਭਾਲੇ ਨੋਜਵਾਨਾ ਨੂੰ ਉਹਨਾ ਦੇ ਪੰਜਾਬ ਪੁਲਿਸ ਦੇ ਸਿਪਾਹੀ ਰੈਕ ਦੇ ਜਾਅਲੀ ਆਈ.ਡੀ ਕਾਰਡ ਅਤੇ ਜੁਆਨਿੰਗ ਲੈਟਰ ਬਣਾ ਕੇ ਪੁਲਿਸ ਦੀਆਂ ਵਰਦੀਆ ਪਵਾ ਕੇ ਆਰਮੀ ਦੀ ਦੁਸ਼ਹਿਰਾ ਗਰਾਉਡ ਜਲੰਧਰ ਅਤੇ ਅੰਮ੍ਰਿਤਸਰ ਅਤੇ ਫਿਲੋਰ ਕਿਰਾਏ ਦੇ ਕਮਰੇ ਲੈ ਕੇ ਟਰੇਨਿੰਗ ਕਰਵਾਉਦੇ ਸਨ ਅਤੇ ਉਹਨਾ ਦੇ ਬੈਕ ਦੇ ਅਕਾਉਟ ਖੁੱਲਵਾ ਕੇ ਉਸ ਵਿੱਚ 2-3 ਮਹੀਨੇ ਦੀ ਤਨਖਾਹ 8 ਤੋਂ 10 ਹਜਾਰ ਰੁਪਏ ਪਾਉਦੇ ਸਨ।

Related Articles

Leave a Comment