Home » ਪ.ਸ.ਸ.ਫ. ਜ਼ਿਲ੍ਹਾ ਹੁਸ਼ਿਆਰਪੁਰ ਦਾ ਜੱਥੇਬੰਦਕ ਅਜਲਾਸ ਸੰਪੰਨ

ਪ.ਸ.ਸ.ਫ. ਜ਼ਿਲ੍ਹਾ ਹੁਸ਼ਿਆਰਪੁਰ ਦਾ ਜੱਥੇਬੰਦਕ ਅਜਲਾਸ ਸੰਪੰਨ

ਮੱਖਣ ਸਿਂਘ ਵਾਹਿਦਪੁਰੀ ਪ੍ਰਧਾਨ ਅਤੇ ਇੰਦਰਜੀਤ ਵਿਰਦੀ ਜਨਰਲ ਸਕੱਤਰ ਚੁਣੇ ਗਏ

by Rakha Prabh
96 views

ਹੁਸ਼ਿਆਰਪੁਰ, 12 ਸਤੰਬਰ  : ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੰਵਿਧਾਨ ਤਹਿਤ ਪੂਰੇ ਸੂਬੇ ਅੰਦਰ ਚੋਣ ਪ੍ਰਕਿਰਿਆ ਚੱਲ ਰਹੀ ਹੈ।ਜੱਥੇਬੰਦਕ ਸੰਘਰਸ਼ਾਂ ਦੇ ਨਾਲ-ਨਾਲ ਇਸ ਚੋਣ ਪ੍ਰਕਿਿਰਆ ਨੂੰ ਵੀ ਪੂਰੇ ਜੋਸ਼ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ। ਜ਼ਿਲ੍ਹੇ ਅੰਦਰ ਸਾਰੇ ਹੀ ਬਲਾਕਾਂ ਦੀਆਂ ਚੋਣਾਂ ਸੰਪੰਨ ਕਰਨ ਉਪਰੰਤ ਅੱਜ ਪ.ਸ.ਸ.ਫ. ਜ਼ਿਲ੍ਹਾ ਹੁਸ਼ਿਆਰਪੁਰ ਦੀ ਚੋਣ ਕਰਨ ਸਬੰਧੀ ਜ਼ਿਲ੍ਹਾ ਪੱਧਰੀ ਜੱਥੇਬੰਦਕ ਕਨਵੈਂਸ਼ਨ ਕੀਤੀ ਗਈ ਜਿਸ ਵਿੱਚ ਸਾਰੇ ਹੀ ਬਲਾਕਾਂ ਤੋਂ ਡੈਲੀਗੇਟ ਸਾਥੀਆਂ ਅਤੇ ਸੁਹਿਰਦ ਕਾਰਕੁਨਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇੱਕ ਦਿਨ ਪਹਲਾਂ ਸੰਗਰੂਰ ਵਿਖੇ ਸਾਂਝੇ ਫਰੰਟ ਵਲੋਂ ਕੀਤੀ ਸੂਬਾਈ ਰੈਲੀ ਤੋਂ ਦੇਰ ਰਾਤ ਵਾਪਿਸ ਮੁੜਨ ਤੋਂ ਬਾਅਦ ਵੀ ਮੁਲਾਜ਼ਮ ਵਲੋਂ ਇਸ ਕਨਵੈਂਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਇਕੱਤਰਤਾ ਮੌਕੇ ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਸਦਾ ਲਈ ਵਿਛੋੜਾ ਦੇ ਗਏ ਮੁਲਾਜ਼ਮ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾਂ ਦੀ ਆਤਮਿਕ ਸ਼ਾਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ।ਜੱਥੇਬੰਦਕ ਕਨਵੈਨਸ਼ਨ ਦਾ ਉਦਘਾਟਨ ਕਰਦਿਆ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਕਿਹਾ ਕਿ ਇਹ ਅਜਲਾਸ ਅਜਿਹੇ ਨਾਜ਼ੁਕ ਦੌਰ ਮੌਕੇ ਹੋ ਰਿਹਾ ਹੈ

ਜਦੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਕਾਰਪੋਰੇਟ ਘਰਾਣਿਆਂ ਦਾ ਹੀ ਬੋਲਬਾਲਾ ਹੈ ਅਤੇ ਕਿਰਤੀ ਵਰਗ ਨੂੰ ਮਿਲ ਰਹੀਆਂ ਉਜਰਤਾਂ ਅਤੇ ਸਹੂਲਤਾਂ ਨੂੰ ਖਤਮ ਕੀਤਾ ਜਾ ਹਿਾ ਹੈ, ਵੱਡੇ ਵੱਡੇ ਧਨਾਡਾਂ ਵਲੋਂ ਛੋਟੇ ਬਿਜ਼ਨਸਮੈਨਾ ਅਤੇ ਮਿਹਨਤ ਕਰਕੇ ਰੋਟੀ ਖਾਣ ਵਾਲੇ ਕਿਰਤੀ ਲੋਕਾਂ ਨੂੰ ਨਿਗਲਿਆ ਜਾ ਰਿਹਾ ਹੈ, ਵਿਭਾਗਾਂ ਦੀ ਆਕਾਰ ਘਟਾਈ ਕਰਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਹਿਾ ਹੈ ਜਿਸ ਨਾਲ ਰੁਜ਼ਗਾਰ ਦੇ ਵਸੀਲੇ ਖਤਮ ਹੋ ਰਹੇ ਹਨ ਅਤੇ ਬੇਰੁਜ਼ਗਾਰੀ ਵਿੱਚ ਅੱਤ ਦਾ ਵਾਧਾ ਹੋ ਰਿਹਾ ਹੈ, ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਪੈਨਸ਼ਨ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ, ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਜੱਥੇਬੰਦ ਹੋ ਕੇ ਸੰਘਰਸ਼ ਕਰਨਾ ਹੀ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕਿਸਾਨੀ ਸੰਘਰਸ਼ ਵਾਂਗ ਜਿੱਤ ਪ੍ਰਾਪਤ ਕੀਤੀ ਜਾ ਸਕੇ। ਇਸ ਉਪੰਤ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਵਲੋਂ ਪਿਛਲੇ ਸਮੇਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸੂਬਾ ਪੱਧਰ ਤੇ ਸਰਕਾਰਾਂ ਦੀਆਂ ਨੀਤੀਆਂ, ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ, ਜ਼ਿਲ੍ਹੇ ਦੀ ਜੱਥੇਬੰਦਕ ਅਵਸਥਾ, ਘਾਟਾਂ-ਕਮਜ਼ੋਰੀਆਂ, ਭਵਿੱਖੀ ਕਾਰਜ ਸਬੰਧੀ ਬਹੁਤ ਹੀ ਬਾਖੂਬੀ ਬਿਆਨ ਕੀਤਾ ਗਿਆ ਹੈ।

ਇਸ ਰਿਪੋਰਟ ਉੱਪਰ ਡੈਲੀਗੇਟ ਸਾਥੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਜਿਹਨਾਂ ਵਿੱਚ ਜੀਤ ਸਿੰਘ, ਅਮਰਜੀਤ ਕੁਮਾਰ, ਰਾਜ ਕੁਮਾਰ, ਅਮਰ ਸਿੰਘ, ਸ਼ਾਂਤੀ ਸਰੂਪ, ਰਜੀਵ ਸ਼ਰਮਾ ਸ਼ਾਮਿਲ ਹਨ।ਭਰਾਤਰੀ ਸੰਦੇਸ਼ ਦਿੰਦਿਆਂ ਪੈਂਨਸ਼ਨਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵਰਨ ਸਿੰਘ, ਮਿਊਨਸਿਿਪਲ ਕਮੇਟੀ ਆਗੂ ਸਾਥੀ ਕੁਲਵੰਤ ਸਿੰਘ ਸੈਣੀ, ਜੇ.ਪੀ.ਐਮ.ਓ. ਆਗੂ ਡਾ. ਤਰਲੋਚਨ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਸਰਕਾਰਾਂ ਵਿਰੁੱਧ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਸਹਿਤ ਸਮੁੱਚੇ ਕਿਰਤੀ ਵਰਗ ਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨ ਦੀ ਜੂਰਤ ਹੈ।ਇਸ ਮੌਕੇ ਅਮਨਦੀਪ ਸ਼ਰਮਾ, ਮੱਖਣ ਸਿੰਘ, ਸੁਖਵਿੰਦਰ ਕੌਰ, ਪਵਨ ਕੁਮਾਰ, ਮਨਜੀਤ ਬਾਜਵਾ, ਕੁਲਦੀਪ ਕੌਰ ਵਲੌਂ ਵੀ ਵਿਚਾਰ ਪੇਸ਼ ਕੀਤੇ ਗਏ। ਪਿਛਲੀ ਕਮੇਟੀ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਾਥੀ ਰਾਮਜੀਦਾਸ ਚੌਹਾਨ ਵਲੋਂ ਪਿਛਲੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਅਤੇ ਵਿਚਾਰ ਚਰਚਾ ਕਰਨ ਉਪਰੰਤ ਸਾਥੀ ਚੌਹਾਨ ਵਲੋਂ ਨਵੀਂ ਚੁਣੀ ਜਾਣ ਵਾਲੀ ਜ਼ਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਜਿਸਨੂੰ ਪੂਰੇ ਹਾਊਸ ਵਲੋਂ ਨਾਅਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ।

ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਵਿੱਚ ਪ੍ਰਧਾਨ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ (ਜਲ ਸਪਲਾਈ), ਸੀਨੀਅਰ ਮੀਤ ਪ੍ਰਧਨ ਪ੍ਰਿੰਸੀਪਲ ਅਮਨਦੀਪ ਸ਼ਰਮਾ (ਸਿੱਖਿਆ), ਮੀਤ ਪ੍ਰਧਾਨ ਪਵਨ ਕੁਮਾਰ (ਜੰਗਲਾਤ), ਹਰਨਿੰਦਰ ਕੌਰ (ਆਸ਼ਾ), ਸੰਜੀਵ ਧੂਤ (ਸਿੱਖਿਆ), ਬਲਵੀਰ ਸਿੰਘ ਬੈਂਸ, (ਜਲ ਸਰੋਤ), ਸੁਖਦੇਵ ਸਿੰਘ ਜਾਜਾ (ਸਿੰਚਾਈ), ਕੁਲਦੀਪ ਕੌਰ (ਆਂਗਣਵਾੜੀ ਸੁਪਰਵਾਈਜ਼ਰ), ਬਲਵਿੰਦਰ ਕੌਰ (ਮਿਡ ਡੇ ਮੀਲ), ਜਨਰਲ ਸਕੱਤਰ ਇੰਦਰਜੀਤ ਵਿਰਦੀ (ਸਿਹਤ), ਸਕੱਤਰ ਰਜੀਵ ਸ਼ਰਮਾ (ਜਲ ਸਪਲਾਈ), ਸਹਾਇਕ ਸਕੱਤਰ ਅਮਰ ਸਿੰਘ (ਸਿੱਖਿਆ), ਅਮਰਜੀਤ ਕੁਮਾਰ (ਜਲ ਸਪਲਾਈ), ਪ੍ਰਿਤਪਾਲ ਸਿੰਘ (ਸਿੱਖਿਆ), ਸ਼ਰਮੀਲਾ ਦੇਵੀ (ਆਂਗਣਵਾੜੀ), ਗੁਰਪ੍ਰੀਤ ਸਿੰਘ ਮਕੀਮਪੁਰ (ਜਲ ਸਰੋਤ), ਰਵਿੰਦਰ ਕੌਰ (ਆਂਗਣਵਾੜੀ ਸੁਪਰਵਾਈਜ਼ਰ), ਵਿੱਤ ਸਕੱਤਰ ਮੱਖਣ ਸਿੰਘ ਲੰਗੇਰੀ (ਜਲ ਸਰੋਤ), ਸ. ਵਿੱਤ ਸਕੱਤਰ ਰਕੇਸ਼ ਕੁਮਾਰ ਮਹਿਲਾਂਵਾਲੀ (ਜਲ ਸਪਲਾਈ), ਵਰਿੰਦਰ ਕੁਮਾਰ ਵਿੱਕੀ (ਸਿੱਖਿਆ), ਪ੍ਰੈਸ ਸਕੱਤਰ ਵਿਕਾਸ ਸ਼ਰਮਾ (ਸਿੱਖਿਆ), ਸਹਾਇਕ ਪ੍ਰੈਸ ਸਕੱਤਰ ਸ਼ਾਮ ਸੁੰਦਰ ਕਪੂਰ (ਸਿੱਖਿਆ), ਜਸਵੰਤ ਸਿੰਘ (ਸਿੱਖਿਆ), ਜੱਥੇਬੰਦਕ ਸਕੱਤਰ ਅਜੈ ਸ਼ਰਮਾ (ਸਿਹਤ), ਹਬਿੰਦਰ ਸਿਘ (ਆਈ.ਟੀ.ਆਈ.), ਪ੍ਰੇਮ ਚੰਦ (ਟੈਵੂ), ਸ਼ਸ਼ੀ ਬਾਲਾ (ਆਸ਼ਾ), ਸਤਵਿੰਦਰ ਸਿੰਘ (ਸਿੱਖਿਆ), ਨਰਿੰਦਰ ਅਜਨੋਹਾ (ਸਿੱਖਿਆ) ਪ੍ਰਚਾਰ ਸਕੱਤਰ ਪਵਨ ਕੁਮਾਰ ਗੜਸ਼ੰਕਰ (ਜੰਗਲਾਤ), ਪ੍ਰਿੰਸ ਗੜਦੀਵਾਲਾ (ਸਿੱਖਿਆ), ਮਨੋਹਰ ਸਿੰਘ ਸੈਣੀ (ਸਿਹਤ), ਵਿਕਰਮਜੀਤ ਸਿੰਘ (ਸਿਹਤ ਈ.ਐਸ.ਆਈ), ਸ਼ਾਂਤੀ ਸਰੂਪ (ਜਲ ਸਪਲਾਈ), ਆਡੀਟਰ ਜਗਦੀਸ਼ ਕੁਮਾਰ ਪੱਖੋਵਾਲ (ਜਲ ਸਪਲਾਈ) ਨੂੰ ਚੁਣਿਆ ਗਿਆ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਵਲੋਂ ਸਮੁੱਚੀ ਟੀਮ ਵਲੋਂ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਯਕੀਨ ਦਵਾਇਆ। ਇਸ ਕਨਵੈਨਸ਼ਨ ਇੱਕ ਸਫਲ ਟਰੇਡ ਯੂਨੀਅਨ ਸਕੂਲ ਹੋ ਨਿਬੜੀ।

Related Articles

Leave a Comment