ਫਿਰੋਜ਼ਪੁਰ/ ਤਲਵੰਡੀ ਭਾਈ 14 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ) ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ੀਰਾ ਹਲਕੇ ਦੇ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ ਭਾਜਪਾ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਦਾ ਤਲਵੰਡੀ ਭਾਈ ਵਿਖੇ ਪੁੱਜਣ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਵਤਾਰ ਸਿੰਘ ਜੀਰਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਜ਼ੀਰਾ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ , ਹੀਰਾ ਸੋਢੀ ਚੇਅਰਮੈਨ ਪੰਜਾਬ ਸਰਕਾਰ, ਨਸੀਬ ਸਿੰਘ ਸੰਧੂ ਪੀ ਏ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਕੈਬਨਿਟ ਮੰਤਰੀ, ਗੁਰਪ੍ਰੀਤ ਸਿੰਘ ਪਤਲੀ ਜ਼ਿਲ੍ਹਾ ਸਕੱਤਰ, ਵਿਜੈ ਕੈਂਥ ਜ਼ਿਲ੍ਹਾ ਮੀਤ ਪ੍ਰਧਾਨ , ਦੀਪਕ ਗੋਇਲ ਜ਼ਿਲ੍ਹਾ ਸਕੱਤਰ , ਸੁਖਮੰਦਰ ਸਿੰਘ ਮਿਸ਼ਰੀ ਵਾਲਾ ਮੀਤ ਪ੍ਰਧਾਨ ਕਿਸਾਨ ਮੋਰਚਾ , ਜਸਵੀਰ ਸਿੰਘ ਜਟਾਣਾ ਸੁਲਹਾਨੀ ਕੌਰ ਕਮੇਟੀ ਮੈਂਬਰ ਜਿਲ੍ਹਾ ਫਿਰੋਜ਼ਪੁਰ, ਜਸਵਿੰਦਰ ਸਿੰਘ ਬੱਬੂ ਭੈਲ ਮੁੱਦਕੀ ਮੈਬਰ ਕਾਰਜਕਾਰੀ ਕਮੇਟੀ ਜਿਲਾ ਫਿਰੋਜ਼ਪੁਰ, ਵਿੱਕੀ ਸੂਦ ਮੰਡਲ ਪ੍ਰਧਾਨ ਜ਼ੀਰਾ, ਜਸਵਿੰਦਰ ਸਿੰਘ ਸ਼ਹੀਦ ਮੰਡਲ ਪ੍ਰਧਾਨ ਜ਼ੀਰਾ ਦਿਹਾਤੀ, ਅਨਿਲ ਕੁਮਾਰ ਅਰੋੜਾ ਤਲਵੰਡੀ ਭਾਈ, ਲਵਕੇਸ਼ ਕੁਮਾਰ ਪਵਾਰ ਸੀਨੀਅਰ ਭਾਜਪਾ ਆਗੂ, ਮਨਦੀਪ ਸਿੰਘ ਮੱਨੂੰ ਤਲਵੰਡੀ ਭਾਈ, ਲਵਿਸ਼ ਕੁਮਾਰ ਪ੍ਰਧਾਨ ਯੁਵਾ ਮੋਰਚਾ , ਪਵਨ ਕੁਮਾਰ ਗਰਗ ਮੀਤ ਪ੍ਰਧਾਨ ਭਾਜਪਾ, ਜਗਦੀਸ਼ ਸਿੰਘ ਮਿਸ਼ਰੀਵਾਲਾ, ਗੁਰਵਿੰਦਰ ਪਾਲ ਸਿੰਘ ਮੁੱਦਕੀ ਮੈਬਰ, ਅਵਤਾਰ ਸਿੰਘ ਮੁੱਦਕੀ ਮੈਬਰ, ਸੁਖਵਿੰਦਰ ਸੁੱਖੀ ਮੁੱਦਕੀ ਮੈਬਰ, ਰੇਸ਼ਮ ਸਿੰਘ ਲੋਹਾਮ ਮੈਂਬਰ, ਬਲਵਿੰਦਰ ਸਿੰਘ ਪਤਲੀ, ਬੂਟਾ ਸਿੰਘ ਪ੍ਰਧਾਨ ਪਤਲੀ, ਰੂਪਾ ਸਿੰਘ ਪਤਲੀ, ਰਾਜਵਿੰਦਰ ਸਿੰਘ ਕੰਗ, ਗੁਰਪ੍ਰੀਤ ਸਿੰਘ ਲਾਂਬਾ ਤਲਵੰਡੀ ਭਾਈ, ਗੁਰਮੀਤ ਸਿੰਘ ਮਿਸ਼ਰੀ ਵਾਲਾ, ਜਗਜੀਤ ਸਿੰਘ ਮਿਸ਼ਰੀ ਵਾਲਾ ਆਦਿ ਭਾਜਪਾ ਆਗੂ ਸ਼ਾਮਲ ਸਨ। ਇਸ ਦੌਰਾਨ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ ਦੇ ਸਕੱਤਰ ਗੁਰਪ੍ਰੀਤ ਸਿੰਘ ਪਤਲੀ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੜਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡਾ ਦੇ ਲੋਕਾਂ ਨੂੰ ਭਾਜਪਾ ਦੇ ਏਜੰਡੇ ਬਾਰੇ ਘਰ ਘਰ ਜਾ ਕੇ ਪ੍ਰਚਾਰ ਕਰਨ ਦੀ ਅਪੀਲ ਕੀਤੀ। ਜਿੱਥੇ ਪ੍ਰਧਾਨ ਜਾਖੜ ਵੱਲੋਂ ਜਲਦੀ ਉਪਰਾਲਾ ਕੀਤੇ ਜਾਣ ਦਾ ਭਰੋਸਾ ਪ੍ਰਗਟਾਇਆ।