ਅਰਵਿੰਦਰ ਕੌਰ ਧਾਲੀਵਾਲ ਨੂੰ ਮਿਲਿਆ ਢਾਹਾਂ ਪੁਰਸਕਾਰ ਦਾ ਪਹਿਲਾ ਇਨਾਮ, ਕਈ ਹੋਰ ਕਿਤਾਬਾਂ ਦੀ ਵੀ ਹੋਈ ਚੋਣ
ਵੈਨਕੂਵਰ, 7 ਅਕਤੂਬਰ : ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵੱਲੋਂ ਹਰ ਸਾਲ ਦਿੱਤੇ ਜਾਂਦੇ ਸਾਹਿਤਕ ਪੁਰਸਕਾਰਾਂ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡਾ ਪੁਰਸਕਾਰ 25 ਹਜ਼ਾਰ ਡਾਲਰ ਦਾ ਹੋਵੇਗਾ ਜਦਕਿ ਬਾਕੀ ਦੇ ਦੋ ਪੁਰਸਕਾਰ 10-10 ਹਜ਼ਾਰ ਡਾਲਰ ਦੇ ਹੋਣਗੇ।
ਢਾਹਾਂ ਪੁਰਸਕਾਰ ਲਈ ਚੁਣੇ ਗਏ ਲੇਖਕਾਂ ’ਚ ਅੰਮਿ੍ਰਤਸਰ ਤੋਂ ਲੇਖਿਕਾ ਅਰਵਿੰਦਰ ਕੌਰ ਧਾਲੀਵਾਲ ਨੂੰ ਉਨ੍ਹਾਂ ਦੀ ਪੁਸਤਕ ‘ਝਾਂਜਰਾਂ ਵਾਲੇ ਪੈਰ’ ਲਈ 25 ਹਜ਼ਾਰ ਡਾਲਰ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਲੁਧਿਆਣਾ ਤੋਂ ਬਲਵਿੰਦਰ ਸਿੰਘ ਗਰੇਵਾਲ ਦੀ ਪੁਸਤਕ ‘ਡਬੋਲੀਆ’ ਤੇ ਪਾਕਿਸਤਾਨੀ ਲੇਖਕ ਜਾਵੇਦ ਬੂਟਾ ਨੂੰ ਉਨ੍ਹਾਂ ਦੀ ਪੁਸਤਕ ‘ਚੌਲਾਂ ਦੀ ਬੁਰਕੀ’ ਲਈ 10-10 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਸਬੰਧੀ ਸਮਾਗਮ 17 ਨਵੰਬਰ ਨੂੰ ਵੈਨਕੂਵਰ ਵਿਖੇ ਹੋਵੇਗਾ।
ਜਿਕਰਯੋਗ ਹੈ ਕਿ ਢਾਹਾਂ ਪੁਰਸਕਾਰ ਪੰਜਾਬੀ ਵਿਚ ਕਾਲਪਨਿਕ ਸਾਹਿਤ ਸਿਰਜਣਾ ਵਾਸਤੇ ਦਿੱਤੇ ਜਾਂਦੇ ਹਨ। ਇਸਦਾ ਟੀਚਾ ਵਿਸ਼ਵ ਭਰ ’ਚ ਪੰਜਾਬੀ ਭਾਈਚਾਰੇ ਨੂੰ ਆਪਸ ’ਚ ਜੋੜਨਾ ਅਤੇ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਉਤਸਾਹਿਤ ਕਰਨਾ ਹੈ। ਇਹ ਐਵਾਰਡ 2013 ’ਚ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਰਾਹੀਂ ਉਭਰਦੇ ਅਤੇ ਸਥਾਪਿਤ ਲੇਖਕਾਂ ਨੁੰ ਆਪਣੀਆਂ ਰਚਨਾਵਾਂ ਕੌਮਾਂਤਰੀ ਪੱਧਰ ’ਤੇ ਬਹੁਤ ਭਾਸਾਈ ਲੋਕਾਂ ਤੱਕ ਪਹੁੰਚਾਉਣ ’ਚ ਵੱਡੀ ਮਦਦ ਮਿਲੀ ਹੈ। ਇਹ ਐਵਾਰਡ ਕੈਨੇਡਾ ਇੰਡੀਆ ਐਜੂਕੇਸਨ ਸੁਸਾਇਟੀ (ਸੀ ਆਈ ਈ ਐਸ) ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ਤੇ ਇਹ ਯੂਨੀਵਰਸਿਟੀ ਆਫ ਬਿ੍ਰਟਿਸ ਕੋਲੰਬੀਆ ਦੇ ਏਸੀਆਈ ਸਟੱਡੀਜ ਵਿਭਾਗ ਨਾਲ ਭਾਈਵਾਲੀ ’ਚ ਸਥਾਪਿਤ ਕੀਤਾ ਗਿਆ ਹੈ।
ਮੌਜੂਦਾ ਸਮੇਂ ’ਚ ਬਰਤ ਅਤੇ ਰੀਤਾ ਦਾਹਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਇਸ ਲਈ ਫੰਡ ਪ੍ਰਦਾਨ ਕਰਦੇ ਹਨ। ਇਸ ਦੇ ਸਪਾਂਸਰਾਂ ’ਚ ਆਰ ਬੀ ਸੀ ਫਾਉਂਡੇਸਨ ਅਤੇ ਦਰਸ਼ਨ ਗਰੇਵਾਲ ਆਰ ਬੀ ਸੀ ਡੋਮੀਨੀਅਨ ਸਕਿਓਰਿਟੀਜ ਏਡੀਅਨ ਕੀਨਨ ਆਰ ਈ/ਮੈਕਸ, ਜੀ ਐਲ ਸਮਿੱਥ ਆਦਿ ਸ਼ਾਮਲ ਹਨ।