ਹੁਸ਼ਿਆਰਪੁਰ 2 ਜੁਲਾਈ(ਤਰਸੇਮ ਦੀਵਾਨਾ)। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਡਰ-19 ਇੱਕ ਰੋਜ਼ਾ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਕਪਤਾਨ ਵਿਸ਼ਾਲ ਬੰਗਾ ਦੀਆਂ 33/4 ਦੌੜਾਂ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਅਗਮਪ੍ਰੀਤ ਸਿੰਘ ਦੀਆਂ ਸ਼ਾਨਦਾਰ ਅਜੇਤੂ 119 ਦੌੜਾਂ ਦੀ ਬਦੌਲਤ ਨਵਾਂਸ਼ਹਿਰ ਨੂੰ 2 ਵਿਕਟਾਂ ਨਾਲ ਹਰਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਚਾਲੇ ਖੇਡੇ ਗਏ 50-50 ਓਵਰਾਂ ਦੇ ਇਸ ਮੈਚ ਵਿੱਚ ਨਵਾਂਸ਼ਹਿਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 238 ਦੌੜਾਂ ਬਣਾਈਆਂ। ਜਿਸ ਵਿੱਚ ਯਤਿਨ ਬੱਸੀ ਨੇ 71 ਅਤੇ ਯਤਿਨ ਚਾਵਲਾ ਨੇ 55 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਲਈ ਕਪਤਾਨ ਵਿਸ਼ਾਲ ਬੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 9.3 ਓਵਰਾਂ ਵਿੱਚ 33 ਦੌੜਾਂ ਦੇ ਕੇ ਨਵਾਂਸ਼ਹਿਰ ਦੇ 4 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵੱਲੋਂ ਰਿਸ਼ਵ ਕੁਮਾਰ, ਹਰੈਲ ਵਸ਼ਿਸ਼ਟ, ਅਗਮਪ੍ਰੀਤ ਸਿੰਘ ਨੇ 1-1 ਖਿਡਾਰੀ ਆਊਟ ਕੀਤੇ। ਜਿੱਤ ਲਈ 50 ਓਵਰਾਂ ‘ਚ 239 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਉਤਰੀ ਹੁਸ਼ਿਆਰਪੁਰ ਦੀ ਟੀਮ ਨੇ ਅਗਮਪ੍ਰੀਤ ਸਿੰਘ ਦੀ ਨਾਬਾਦ 119 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ 46 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 239 ਦੌੜਾਂ ਬਣਾ ਕੇ 2 ਵਿਕਟਾਂ ਨਾਲ ਜਿੱਤ ਦਰਜ ਕੀਤੀ | ਨਵਾਂਸ਼ਹਿਰ ਅਤੇ 4 ਅੰਕ ਹਾਸਲ ਕੀਤੇ ਹੁਸ਼ਿਆਰਪੁਰ ਵੱਲੋਂ ਸੌਰਵ ਮਲਿਕ ਨੇ 38, ਐਸ਼ਵੀਰ ਸਿੰਘ ਨੇ 27 ਅਤੇ ਆਰੀਅਨ ਅਰੋੜਾ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਨਵਾਂਸ਼ਹਿਰ ਲਈ ਗੇਂਦਬਾਜ਼ੀ ਕਰਦੇ ਹੋਏ ਸ਼ਿਵਸ ਨੇ 4 ਖਿਡਾਰੀਆਂ ਨੂੰ ਆਊਟ ਕੀਤਾ। ਡਾ: ਘਈ ਨੇ ਦੱਸਿਆ ਕਿ ਐਚਡੀਸੀਏ ਦੇ ਪ੍ਰਧਾਨ ਡਾ: ਦਲਜੀਤ ਖੇਲਾ ਅਤੇ ਸਮੂਹ ਅਹੁਦੇਦਾਰਾਂ ਨੇ ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਟੀਮ ਨੂੰ ਵਧਾਈ ਦਿੱਤੀ | ਡਾ: ਘਈ ਨੇ ਦੱਸਿਆ ਕਿ ਟੀਮ ਦੀ ਜਿੱਤ ਦਾ ਸਿਹਰਾ ਟੀਮ ਦੇ ਕੋਚ ਤੇ ਹੋਰ ਸਟਾਫ਼ ਦੇ ਨਾਲ-ਨਾਲ ਟੀਮ ਦੇ ਖਿਡਾਰੀਆਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ | ਡਾ: ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੈਚ 4 ਜੁਲਾਈ ਨੂੰ ਖੇਡਿਆ ਜਾਵੇਗਾ | ਡਾ: ਘਈ ਨੇ ਕਿਹਾ ਕਿ ਅਗਮਪ੍ਰੀਤ ਸਿੰਘ ਨੇ ਇਸ ਤੋਂ ਪਹਿਲਾਂ ਜਲੰਧਰ ਵਿਰੁੱਧ 42 ਅਜੇਤੂ ਦੌੜਾਂ ਬਣਾ ਕੇ ਹੁਸ਼ਿਆਰਪੁਰ ਨੂੰ ਜਿੱਤ ਦਿਵਾਈ ਸੀ | ਟੀਮ ਦੇ ਕੋਚ ਦਲਜੀਤ ਸਿੰਘ, ਟਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ ਅਤੇ ਸਹਾਇਕ ਕੋਚ ਦਲਜੀਤ ਧੀਮਾਨ ਅਤੇ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਟੀਮ ਨੂੰ ਇਸ ਜਿੱਤ ‘ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਟੀਮ ਭਵਿੱਖ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਦੀ ਰਹੇਗੀ।