ਮਿਤੀ 21-09-2022 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਥੇਬੰਦੀ ਵੱਲੋਂ ਮਾਰਕੀਟ ਕਮੇਟੀ ਜੀਰਾਂ ਦੇ ਸੈਕਟਰੀ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਗਿਆ ਮੰਗ ਪੱਤਰ : ਜ਼ੀਰਾ
ਰਾਖਾ ਪ੍ਰਭ ਬਿਉਰੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਜ਼ੀਰਾ ਦੇ ਪ੍ਰਧਾਨ ਬਲਰਾਜ ਸਿੰਘ ਫੇਰੋਕੇ ਜ਼ੀਰਾ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਜ਼ੀਰਾ ਦੇ ਸੈਕਟਰੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਤੇ ਹੋਰ ਫ਼ਸਲਾਂ ਦੀ ਖ਼ਰੀਦ ਉੱਤੇ ਫ਼ਰਦ ਤੇ ਜਮਾਂਬੰਦੀ ਲੈਣ ਦੇ ਪ੍ਰਤੀ ਏਕੜ 23 ਕੁਇੰਟਲ ਝੋਨਾ ਖ਼ਰੀਦਣ ਦੀਆਂ ਮਾੜੀਆਂ ਸ਼ਰਤਾਂ ਤੁਰੰਤ ਖ਼ਤਮ ਕੀਤੀਆਂ ਜਾਣ ।ਇਹ ਲਗਾਈਆਂ ਸ਼ਰਤਾਂ ਕੇਂਦਰ ਸਰਕਾਰ ਦੀ ਫ਼ਸਲਾਂ ਦੀ MSP ਉਤੇ ਖ਼ਰੀਦ ਕਰਨ ਤੋਂ ਭੱਜਣ ਦੀ ਨੀਤੀ ਹੈ।ਪੰਜਾਬ ਸਰਕਾਰ ਦੂਜੇ ਸੂਬਿਆਂ ਤੋਂ ਝੋਨਾ ਸਸਤਾ ਖ਼ਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦਾ ਗੋਰਖ ਧੰਦਾ ਕਰ ਰਹੇ ਵਪਾਰੀਆਂ ਉੱਤੇ ਅਪਰਾਧਿਕ ਪਰਚੇ ਦਰਜ ਕੀਤੇ ਜਾਣ ,ਇਹ ਝੋਨਾ ਮੰਤਰੀਆਂ, ਅਫ਼ਸਰਸ਼ਾਹੀ ਅਤੇ ਵਪਾਰੀਆਂ ਦੀ ਮਿਲੀਭੁਗਤ ਨਾਲ ਬਾਹਰਲੇ ਸੂਬਿਆਂ ਤੋਂ ਟਰੱਕਾਂ ਰਾਹੀਂ ਆਉਂਦਾ ਹੈ ,ਜਦ ਕਿ ਕਿਸਾਨ ਮੰਡੀਆਂ ਵਿਚ 99%ਫਸਲ ਟਰੈਕਟਰ ਟਰਾਲੀਆਂ ਰਾਹੀਂ ਲਿਆਉਂਦੇ ਹਨ,ਇਸ ਲਈ ਝੋਨਾ ਲੈ ਕੇ ਆ ਰਹੇ ਇਨ੍ਹਾਂ ਟਰੱਕਾਂ ਦੀ ਸ਼ਨਾਖਤ ਕਰਕੇ ਇਹ ਸਾਰਾ ਝੋਨਾ ਜ਼ਬਤ ਕੀਤਾ ਜਾਵੇ ਤੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ।ਫ਼ਸਲ ਦੀ ਅਦਾਇਗੀ 24ਘੰਟਿਆਂ ਵਿੱਚ ਤੇ ਲਿਫਟਿੰਗ 48ਘੰਟਿਆਂ ਵਿੱਚ ਕੀਤੀ ਜਾਵੇ, ਫ਼ਸਲਾਂ ਦੀ ਆਮਦ ਅਨੁਸਾਰ ਛੱਡ ਪਾਏ ਜਾਣ।ਫਸਲ ਦੀ ਢੇਰੀ ਦਾ ਜੇ ਫਾਰਮ ਮੌਕੇ ਤੇ ਡਿਜੀਟਲ ਤਰੀਕੇ ਨਾਲ ਦਿੱਤਾ ਜਾਵੇ।ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਦੀ ਅਲਾਟਮੈਂਟ, ਬਾਰਦਾਨੇ ਦਾ ਪ੍ਰਬੰਧ,ਸ਼ੈਲਰਾਂ ਦੀ ਅਲਾਟਮੈਂਟ,ਟਰਾਂਸਪੋਰਟ ਦੇ ਟੈਂਡਰ ਤੁਰੰਤ ਕੀਤੇ ਜਾਣ ।ਤੋਲ ਕੰਡੇ ਪਾਸ ਕੀਤੇ ਹੋਣ ,ਵੱਧ ਫ਼ਸਲ ਤੋਲਣ ਵਾਲੇ ਆੜ੍ਹਤੀਏ ਦਾ ਲਾਈਸੈਂਸ ਮੌਕੇ ਤੇ ਰੱਦ ਕੀਤਾ ਜਾਵੇ।ਟੋਟਾ ਤੇ ਬਦਰੰਗ ਦਾਣੇ ਦੀ ਮਾਤਰਾ ਪਿਛਲੇ ਸਾਲ ਨਾਲੋਂ ਵਧਾਈ ਜਾਵੇ ਤੇ ਨਮੀ ਦੀ ਮਾਤਰਾ 24% ਕੀਤੀ ਜਾਵੇ ।ਕੱਚੀਆਂ ਮੰਡੀਆਂ ਪੱਕੀਆਂ ਕੀਤੀਆਂ ਜਾਣ, ਕਿਸਾਨਾਂ ਦੇ ਛਾਂ ਵਿੱਚ ਬੈਠਣ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ।
ਮੰਡੀ ਬੋਰਡ ਤੇ ਮਾਰਕੀਟ ਕਮੇਟੀਆ ਵੱਲੋਂ ਪੇਂਡੂ ਵਿਕਾਸ ਤਹਿਤ ਪਿੰਡਾਂ ਦੀਆਂ ਸੜਕਾਂ ਬਣਵਾਈਆਂ ਜਾਣ ,ਖੇਤੀ ਹਾਦਸਿਆਂ ਵਿੱਚ ਜ਼ਖ਼ਮੀਆਂ ਤੇ ਮਰੇ ਕਿਸਾਨਾਂ ਮਜ਼ਦੂਰਾਂ ਦੇ ਪੈਡਿੰਗ ਕੇਸ ਤੁਰੰਤ ਮੁਆਵਜਾ ਦੇ ਕੇ ਹੱਲ ਕੀਤੇ ਜਾਣ ਤੇ ਅੱਗੇ ਤੋਂ ਰਕਮ 5 ਲੱਖ ਕੀਤੀ ਜਾਵੇ। ਮਾਰਕੀਟ ਕਮੇਟੀ ਵਿੱਚ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ।ਝੋਨੇ ਦੀ ਫ਼ਸਲ ਦੀ ਪਰਾਲੀ ਦੀ ਸਾਂਭ ਸੰਭਾਲ ਲਈ 90%ਸਬਸਿਡੀ ਉੱਤੇ ਸੰਦ ਮੁਹੱਈਆ ਕਰਵਾਏ ਜਾਣ ਜਾਂ 7 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ।ਪੰਜਾਬ ਤੇ ਕੇਂਦਰ ਸਰਕਾਰ ਨਿਗੂਣੀ ਸਬਸਿਡੀ ਦੇਣ ਦੇ ਐਲਾਨ ਕਰਕੇ ਆਪਣੇ ਐਲਾਨਾਂ ਤੋਂ ਮੁੱਕਰ ਚੁੱਕੀ ਹੈ ਤੇ ਪੰਜਾਬ ਵਿੱਚ ਉੱਚ ਅਦਾਲਤਾਂ ਦੇ ਹੁਕਮਾਂ ਅਨੁਸਾਰ ਵੀ ਕੋਈ ਸੰਦ ਜਾਂ ਮੁਆਵਜ਼ਾ ਨਹੀਂ ਦਿੱਤਾ ਗਿਆ ,ਇਸ ਲਈ ਪਰਾਲੀ ਨੂੰ ਅੱਗ ਲਾਉਣਾ ਤੁਸਾਂ ਦੀ ਮਜਬੂਰੀ ਬਣ ਗਿਆ ਹੈ। ਇਸ ਲਈ ਇਹ ਸਾਰੀਆਂ ਮੰਗਾਂ -ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਦੀ ਕਿਸਾਨੀ ਬਚਾਉਣ ਲਈ ਕੀਤੀਆਂ ਗਈਆਂ ਹਨ ।ਇਸ ਮੌਕੇ ਸਕੱਤਰ ਰਣਜੀਤ ਸਿੰਘ ਬੂਲੇ ਪ੍ਰਧਾਨ ਰੂਪ ਸਿੰਘ ਮਨਜਿੰਦਰ ਸਿੰਘ ਬੂਲੇ ਖਜ਼ਾਨਚੀ ਡਾ: ਵੀਰੇਂਦਰ ਸਿੰਘ, ਖਜ਼ਾਨਚੀ ਅਮਰਜੀਤ ਸਿੰਘ,ਮੀਤ ਪ੍ਰੈੱਸ ਸਕੱਤਰ ਐਡਵੋਕੇਟ ਮਨਜੋਤ ਸਿੰਘ ਸ਼ੇਰਗਿੱਲ,ਸੁਖਵਿੰਦਰ ਸਿੰਘ ਕੋਹਾਲਾ,ਕਮਲਜੀਤ ਸਿੰਘ ਠੱਠਾ,ਗੁਰਨਾਮ ਸਿੰਘ, ਨਿਰਮਲ ਸਿੰਘ, ਗੁਰਲਾਲ ਸਿੰਘ,ਬਖਸ਼ੀਸ਼ ਸਿੰਘ,ਜਗਰੂਪ ਸਿੰਘ,ਜਸਵੰਤ ਸਿੰਘ,ਦਿਲਬਾਗ ਸਿੰਘ,ਜ਼ੋਨ ਪ੍ਰੈੱਸ ਸਕੱਤਰ ਭਗਵੰਤ ਸਿੰਘ ਜ਼ੀਰਾ ਹਾਜ਼ਰ ਸਨ