ਸ੍ਰੀ ਫ਼ਤਹਿਗੜ੍ਹ ਸਾਹਿਬ 23 ਸਤੰਬਰ ( ਰਾਖਾ ਪ੍ਰਭ ਬਿਉਰੋ) ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਬਲਾਕ ਪੰਚਾਇਤ ਸਕੱਤਰ ਦਫ਼ਤਰ ਦਫ਼ਤਰ ਸਰਹੰਦ ਫ਼ਤਹਿਗੜ੍ਹ ਸਾਹਿਬ ਵਿਖੇ ਸਕੱਤਰ ਯੂਨੀਅਨ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਦਾ ਇਕ ਕੇਡਰ ਵਾਲੀ ਫਾਈਲ ਬਾਰੇ ਸਮੂਹ ਸਾਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਹਿਕਮੇ ਵਿੱਚ ਆਉਂਦੀਆਂ ਕਈ ਤਰ੍ਹਾ ਦੀਆ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਖਹਿਰਾ,ਰਾਮ ਪਾਲ ਸਿੰਘ, ਰਾਜਿੰਦਰ ਕੁਮਾਰ ,ਜਸਪਾਲ ਸਿੰਘ ਬਾਠ, ਨਰਿੰਦਰ ਸਿੰਘ, ਨਿਰਮਲ ਸਿੰਘ,ਹਰਦੀਪ ਸਿੰਘ , ਤੇਜਿੰਦਰ ਸਿੰਘ , ਪਵਿੱਤਰ ਸਿੰਘ,ਜਸਵੰਤ ਸਿੰਘ,ਮਨਮੋਹਨ ਸਿੰਘ,ਰਾਜਿੰਦਰ ਕੁਮਾਰ ਟੋਨਾ, ਹਤਿੰਦਰ ਕੁਮਾਰ,ਰਾਜਿੰਦਰ ਸਿੰਘ,ਬਹਾਦਰ ਸਿੰਘ, ਹਰਮੀਤ ਸਿੰਘ,ਇਕਬਾਲ ਸਿੰਘ,ਮਨਵੀਰ ਸਿੰਘ,ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।