ਮੁਹਾਲੀ 23 ਸਤੰਬਰ (ਰਾਖਾ ਪ੍ਰਭ ਬਿਉਰੋ) ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਵਿਕਾਸ ਭਵਨ ਮੁਹਾਲੀ ਵਿਖੇ ਹੋਈ। ਇਸ ਮੌਕੇ ਮੀਟਿੰਗ ਵਿੱਚ ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਅਤੇ ਭੁਪਿੰਦਰ ਸਿੰਘ ਚੇਅਰਮੈਂਨ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੌਰਾਨ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਦਾ ਇਕ ਕੇਡਰ ਵਾਲੀ ਫਾਈਲ ਬਾਰੇ ਸਮੂਹ ਮੁਲਾਜਮਾਂ ਨਾਲ ਪੂਰੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਇਸ ਦੌਰਾਨ ਵਿਭਾਗ ਵਿੱਚ ਆਉਂਦੀਆਂ ਸਕੱਤਰਾ ਅਤੇ ਪੰਚਾਇਤ ਸਕੱਤਰਾਂ ਨੂੰ ਦਰਪੇਸ ਆਉਂਦੀਆਂ ਕਈ ਤਰ੍ਹਾ ਦੀਆ ਸਮੱਸਿਆਵਾਂ ਤੇ ਵਿਚਾਰ ਕੀਤਾ ਗਈ । ਇਸ ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਖਹਿਰਾ,ਰਾਮ ਪਾਲ ਸਿੰਘ, ਰਾਜਿੰਦਰ ਕੁਮਾਰ , ਸਿਕੰਦਰ ਸਿੰਘ,ਜਸਪਾਲ ਸਿੰਘ ਬਾਠ, ਨਰਿੰਦਰ ਸਿੰਘ, ਜਿਲ੍ਹਾ ਪ੍ਰਧਾਨ ਮੋਹਾਲੀ ਨਿਰਮਲ ਸਿੰਘ ,ਹਰਦੀਪ ਸਿੰਘ , ਹਰੀ ਓਮ,ਹਰਸਿਮਰਨ ਕੌਰ,ਹਰਿੰਦਰ ਕੌਰ,ਨਰਿੰਦਰ ਕੌਰ, ਰਾਣੀ ਗੋਇਲ, ਮੰਗਤ ਸਿੰਘ, ਮਨਜੀਤ ਸਿੰਘ, ਊਸ਼ਾ ਰਾਣੀ,ਜਗਮੋਹਨ ਸਿੰਘ,ਸੁਖਵਿੰਦਰ ਕੌਰ, ਭੁਪਿੰਦਰ ਸਿੰਘ, ਅਮਨਦੀਪ ਕੌਰ, ਹੁਸ਼ਿਆਰ ਸਿੰਘ,ਇੰਦਰਜੀਤ ਸਿੰਘ,ਜਸਵੀਰ ਕੌਰ, ਚਰਨਜੀਤ ਸਿੰਘ, ਰਜਵੰਤ ਕੌਰ ਆਦਿ ਹਾਜ਼ਰ ਸਨ । ਇਸ ਮੀਟਿੰਗ ਦੀ ਇਕ ਵਿਸ਼ੇਸ਼ਤਾ ਰਹੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋ ਮਹਿਲਾ ਪੰਚਾਇਤ ਸਕੱਤਰ ਦੀ ਗਿਣਤੀ ਵੱਧ ਰਹੀ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।