ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਹਨ। ਉਹ ਇੱਥੇ ਕਾਂਗੜਾ ਦੇ ਚੰਬੀ ਮੈਦਾਨ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਥਿਰਤਾ ਅਤੇ ਸੁਸ਼ਾਸਨ ਪ੍ਰਦਾਨ ਕਰ ਸਕਦੀ ਹੈ। ਕਾਂਗਰਸ ਹਿਮਾਚਲ ਨੂੰ ਕਦੇ ਵੀ ਸਥਿਰ ਸਰਕਾਰ ਨਹੀਂ ਦੇ ਸਕਦੀ ਅਤੇ ਨਾ ਹੀ ਦੇਣਾ ਚਾਹੁੰਦੀ ਹੈ। ਤੁਸੀਂ ਦੇਖੋ, ਸਰਕਾਰ ਸਿਰਫ਼ ਦੋ-ਤਿੰਨ ਥਾਵਾਂ ’ਤੇ ਰਹਿ ਗਈ ਹੈ। ਕੀ ਕਾਂਗਰਸ ਦੇ ਰਾਜ ਵਿੱਚੋਂ ਕਦੇ ਵਿਕਾਸ ਦੀਆਂ ਖ਼ਬਰਾਂ ਆਉਂਦੀਆਂ ਹਨ? ਝਗੜੇ ਦੀਆਂ ਖ਼ਬਰਾਂ ਹੀ ਆਉਂਦੀਆਂ ਹਨ। ਕਾਂਗਰਸ ਦਾ ਅਰਥ ਹੈ ਭ੍ਰਿਸ਼ਟਾਚਾਰ, ਕਾਂਗਰਸ ਦਾ ਅਰਥ ਵਿਕਾਸ ਵਿੱਚ ਰੁਕਾਵਟ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਵਾਰ ਉੱਤਰਾਖੰਡ ਦੇ ਲੋਕਾਂ ਨੇ ਵੀ ਪੁਰਾਣੀ ਰਵਾਇਤ ਬਦਲ ਕੇ ਭਾਜਪਾ ਨੂੰ ਜਿਤਾਇਆ। ਉੱਤਰ ਪ੍ਰਦੇਸ਼ ਵਿੱਚ ਵੀ 40 ਸਾਲਾਂ ਬਾਅਦ ਅਜਿਹਾ ਹੋਇਆ ਹੈ ਜਦੋਂ ਇੱਕ ਪਾਰਟੀ ਮੁੜ ਜਿੱਤੀ ਅਤੇ ਪੂਰਨ ਬਹੁਮਤ ਨਾਲ ਲਗਾਤਾਰ ਦੂਜੀ ਵਾਰ ਸਰਕਾਰ ਵਿੱਚ ਆਈ। ਮਨੀਪੁਰ ਵਿੱਚ ਵੀ ਭਾਜਪਾ ਦੀ ਸਰਕਾਰ ਮੁੜ ਆ ਗਈ ਹੈ। ਅਸੀਂ ਅਜਿਹੀ ਸਿਆਸੀ ਪਰੰਪਰਾ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਵਿੱਚ ਅਜਿਹੇ ਕੰਮ ਕਰੀਏ ਕਿ ਵੋਟਰ ਸਾਨੂੰ ਵਾਰ-ਵਾਰ ਮੌਕਾ ਦੇਣ। ਇਸ ਲਈ ਅਸੀਂ ਹਰ ਥਾਂ, ਹਰ ਪੱਧਰ ’ਤੇ ਵਿਕਾਸ ਅਤੇ ਦੇਸ਼ ਲਈ ਕੰਮ ਕਰ ਰਹੇ ਹਾਂ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਅਰਥ ਹੈ ਅਸਥਿਰਤਾ ਦੀ ਗਾਰੰਟੀ, ਕਾਂਗਰਸ ਦਾ ਮਤਲਬ ਭ੍ਰਿਸ਼ਟਾਚਾਰ, ਘੁਟਾਲੇ ਦੀ ਗਾਰੰਟੀ ਅਤੇ ਕਾਂਗਰਸ ਦਾ ਮਤਲਬ ਵਿਕਾਸ ਕਾਰਜਾਂ ਵਿੱਚ ਰੁਕਾਵਟ ਦੀ ਗਾਰੰਟੀ ਹੈ। ਕੇਂਦਰ ਸਰਕਾਰ ਨੇ ਉੱਜਵਲਾ ਸਕੀਮ ਸ਼ੁਰੂ ਕੀਤੀ ਤਾਂ ਹਿਮਾਚਲ ਦੀ ਭਾਜਪਾ ਸਰਕਾਰ ਨੇ ਗ੍ਰਹਿਣੀ ਸਕੀਮ ਚਲਾ ਕੇ ਹੋਰ ਲੋਕਾਂ ਨੂੰ ਇਸ ਨਾਲ ਜੋੜਿਆ। ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਆਯੁਸ਼ਮਾਨ ਸਕੀਮ, ਹਿਮਾਚਲ ਦੀ ਭਾਜਪਾ ਸਰਕਾਰ ਨੇ ਹਿਮਕੇਅਰ ਸਕੀਮ ਵਿੱਚ ਹੋਰ ਲੋਕਾਂ ਨੂੰ ਜੋੜਿਆ। ਇਸ ਤਰ੍ਹਾਂ ਡਬਲ ਇੰਜਣ ਵਾਲੀ ਸਰਕਾਰ ਕੰਮ ਕਰ ਰਹੀ ਹੈ।
ਕਾਂਗੜਾ ਪਹੁੰਚੇ ਮੋਦੀ ਵਿਰੋਧੀਆਂ ’ਤੇ ਵਰ੍ਹੇ, ਕਾਂਗਰਸ ਆਈ ਤਾਂ ਵਿਕਾਸ ਰੁਕ ਜਾਵੇਗਾ
previous post