ਮਾਨਸਾ, 19 ਜੂਨ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀ ਪਾਲ ਸਿੰਘ ਦੀਆਂ
ਹਦਾਇਤਾਂ ’ਤੇ ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਪੈਸਟ ਸਰਵੇਲੈਂਸ ਅਤੇ ਕ੍ਰਿਸ਼ੀ
ਵਿਗਿਆਨ ਕੇਂਦਰ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਜਾਇਜ਼ਾ
ਲੈਣ ਲਈ ਪਿੰਡ ਭੰਮੇ ਖੁਰਦ, ਖਿਆਲੀ ਚਹਿਲਾਂ ਵਾਲੀ, ਝੁਨੀਰ ਅਤੇ ਬਲਾਕ ਝੁਨੀਰ ਦੀ ਟੀਮ
ਦੁਆਰਾ ਪਿੰਡ ਕੋਰਵਾਲਾ, ਚਚੋਹਰ, ਦਲੇਲਵਾਲਾ, ਘੁੱਦੂਵਾਲਾ, ਨੰਦਗੜ੍ਹ ਦਾਨੇਵਾਲਾ ਆਦਿ
ਪਿੰਡਾਂ ਦਾ ਦੌਰਾ ਕੀਤਾ ਗਿਆ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ
ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਵੱਖ ਵੱਖ ਖੇਤਾਂ ਦੇ ਸਰਵੇਖਣ ਦੌਰਾਨ
ਗੁਲਾਬੀ ਸੁੰਡੀ ਦਾ ਹਮਲਾ 1 ਫ਼ੀਸਦੀ ਤੋਂ ਵੀ ਘੱਟ ਪਾਇਆ ਗਿਆ ਅਤੇ ਚਿੱਟੀ ਮੱਖੀ
ਤੇ ਹਰੇ ਤੇਲੇ ਦਾ ਹਮਲਾ ਕਿਸੇ ਵੀ ਖੇਤ ਵਿਚ ਨਹੀਂ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਬਲਾਕ ਪੱਧਰ ਦੀਆਂ ਸਰਵੇਲੈਂਸ ਟੀਮਾਂ ਵੱਲੋਂ
ਵੀ ਵੱਖ-ਵੱਖ ਪਿੰਡਾਂ ਜਿਵੇਂ ਕਿ ਡੇਲੂਆਣਾ, ਖਿਆਲਾ ਕਲਾਂ, ਕੱਲ੍ਹੋ, ਹੀਰੇਵਾਲਾ,
ਜੱਸੜਵਾਲ, ਭੀਖੀ, ਕੋਟੜਾ, ਰੱਲਾ, ਅੱਕਾਂਵਾਲਾ, ਲਖਮੀਰਵਾਲਾ, ਦਾਤੇਵਾਸ, ਬੋੜਾਵਾਲ,
ਫੱਤਾ ਮਾਲੋਕਾ, ਜਟਾਣਾ ਕਲਾਂ, ਖੈਰਾ ਕਲਾਂ, ਖੈਰਾ ਖੁਰਦ, ਮੀਰਪੁਰ ਕਲਾਂ ਅਤੇ ਕਾਹਨੇਵਾਲਾ
ਵਿਖੇ ਨਰਮੇ ਦੇ ਖੇਤਾ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਾਂ ਵਿੱਚ
ਵੀ ਗੁਲਾਬੀ ਸੁੰਡੀ ਦਾ ਹਮਲਾ 1 ਫ਼ੀਸਦੀ ਤੋਂ ਘੱਟ ਪਾਇਆ ਗਿਆ।
ਡਾ. ਸਤਪਾਲ ਸਿੰਘ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ
ਕਰਨ ਲਈ ਕਿਹਾ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ’ਤੇ ਸੁਰੂਆਤੀ ਦੌਰ ਵਿੱਚ ਹੀ
ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 250 ਖੇਤਾਂ ਵਿੱਚ ਫੀਰੋਮੋਨ
ਟਰੈਪਸ ਲਗਾਏ ਜਾ ਚੁੱਕੇ ਹਨ, ਤਾਂ ਜੋ ਗੁਲਾਬੀ ਸੁੰਡੀ ਦੀ ਆਮਦ ਦੀ ਮੋਨੀਟਰਿੰਗ ਕਰਦੇ
ਹੋਏ ਸਮੇਂ ਸਿਰ ਕੰਟਰੋਲ ਕਰਨ ਲਈ ਪ੍ਰਬੰਧ ਕੀਤੇ ਜਾ ਸਕਣ।
ਇਸ ਮੌਕੇ ਡਾ. ਸੁਰੇਸ਼ ਕੁਮਾਰ, ਜ਼ਿਲ੍ਹਾ ਸਿਖਲਾਈ ਅਫਸਰ, ਡਾ. ਗੁਰਪ੍ਰੀਤ
ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀ.ਪੀ), ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ
ਵਿਕਾਸ ਅਫਸਰ (ਟੀ.ਏ), ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ),
ਡਾ. ਹਰਮਨਦੀਪ ਸਿੰਘ, ਏ.ਡੀ.ਓ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾ. ਰਣਵੀਰ ਸਿਘ,
ਕੀਟ ਵਿਗਿਆਨੀ ਹਾਜਰ ਸਨ।