ਫਿਰੋਜ਼ਪੁਰ, 14 ਜੂਨ 2023
ਸਿਹਤ ਵਿਭਾਗ ਯੌਨ ਰੋਗਾਂ, ਐਚ.ਆਈ.ਵੀ., ਤਪਦਿਕ ਅਤੇ ਵਾਈਰਲ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ 15 ਜੂਨ ਤੋਂ 30 ਜੂਨ 15 ਦਿਨ ਤੱਕ ਏਕੀਕ੍ਰਿਤ ਮੁਹਿੰਮ ਚਲਾਏਗਾ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਜਿੰਦਰਪਾਲ ਵੱਲੋਂ ਇੰਟੀਗਰੇਟਿਡ ਐਸ.ਟੀ.ਆਈ.,ਐੱਚ.ਆਈ.ਵੀ.,ਟੀ.ਬੀ.ਅਤੇ ਹੈਪੇਟਾਇਟਸ ਕੰਪੇਨ ਸਬੰਧੀ ਇੱਕ ਜ਼ਿਲ੍ਹਾ ਪੱਧਰੀ ਵਿਸ਼ੇਸ਼ ਵਰਕਸ਼ਾਪ ਦੌਰਾਨ ਕੀਤਾ।
ਉਨਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀਆਂ ਵਿੱਚ ਐੱਚ.ਆਈ.ਵੀ.ਰੋਗ ਦੇ ਸੰਕਰਮਣ ਦੀ ਦਰ ਦੇਸ਼ ਵਿੱਚੋਂ ਦੂਜੇ ਸਥਾਨ ਤੇ ਹੈ। ਇਸੇ ਲਈ ਸਰਕਾਰ ਵਲੋਂ ਆਗਾਮੀ ਦਿਨਾਂ ਵਿੱਚ ਆਈ. ਐਸ. ਐਚ.ਟੀ.ਐਚ ਕੰਪੇਨ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਇਨ੍ਹਾਂ ਬਿਮਾਰੀਆਂ ਸਬੰਧੀ ਇੱਕ ਵਿਸ਼ੇਸ਼ ਸਕਰੀਨਿੰਗ ਅਤੇ ਇਲਾਜ ਮੁਹਿੰਮ ਚਲਾਈ ਜਾਵੇਗੀ। ਜਿਲ੍ਹਾ ਐਪੀਡੀਮੋਲੋਜਿਸਟ ਡਾ. ਸਮਿੰਦਰਪਾਲ ਕੌਰ,ਡਾ. ਯੁਵਰਾਜ ਨਾਰੰਗ ਨੇ ਵਰਕਸ਼ਾਪ ਦੌਰਾਨ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਵਿੱਚ ਯੌਨ ਰੋਗਾਂ ਬਾਰੇ ਕਾਊਂਸਲਿੰਗ, ਸਕਰੀਨਿੰਗ ਅਤੇ ਇਲਾਜ ਮੁਹਈਆ ਕਰਵਾਇਆ ਜਾਵੇਗਾ, ਐਚ.ਆਈ.ਵੀ. ਬਾਰੇ ਕਾਊਂਸਲਿੰਗ ਅਤੇ ਸਕਰੀਨਿੰਗ ਕੀਤੀ ਜਾਵੇਗੀ,ਟੀ.ਬੀ ਸਬੰਧੀ ਅਤੇ ਸਕਰੀਨਿੰਗ ਸਪੂਟਮ ਕਲੈਕਸ਼ਨ ਕੀਤੀ ਜਾਵੇਗੀ,ਹੈਪੇਟਾਇਟਸ ਬਾਰੇ ਸੈਂਪਲ ਕੁਲੈਕਸ਼ਨ ਤੇ ਟੈਸਟਿੰਗ ਤੋਂ ਇਲਾਵਾ ਐਂਟੀਨੇਟਲ ਚੈੱਕਅਪ ਅਤੇ ਜਨਰਲ ਚੈਕਅੱਪ ਵੀ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ-ਕਮ-ਜਿਲ੍ਹਾ ਸਿਹਤ ਪਰਿਵਾਰ ਭਲਾਈ ਅਫਸਰ ਡਾ.ਮੀਨਾਕਸ਼ੀ ਅਬਰੋਲ,ਜਿਲ੍ਹਾ ਐਪੀਡੀਮੋਲੋਜਿਸਟ ਡਾ. ਸਮਿੰਦਰਪਾਲ ਕੌਰ,ਡਾ. ਯੁਵਰਾਜ ਨਾਰੰਗ, ਡਾ.ਰੁਪਿੰਦਰ ਕੌਰ, ਬੀ.ਸੀ.ਸੀ.ਕੁਆਡੀਨੇਟਰ ਰਜਨੀਕ ਕੌਰ,ਕਾਊਂਸਲਰ ਮੌਨਿਕਾ ਹਾਜ਼ਰ ਸਨ।