Home » ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੇ ਨਾਲ ਖੜੀ-ਮੰਤਰੀ ਧਾਲੀਵਾਲ

ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੇ ਨਾਲ ਖੜੀ-ਮੰਤਰੀ ਧਾਲੀਵਾਲ

ਸੱਕੀ ਨਾਲੇ ਦੀ ਸਫ਼ਾਈ ਤਰੁੰਤ ਸ਼ੁਰੂ ਕਰਵਾਉਣ ਦੀ ਕੀਤੀ ਹਦਾਇਤ

by Rakha Prabh
38 views

ਅਜਨਾਲਾ, 10 ਜੁਲਾਈ (ਰਣਜੀਤ ਸਿੰਘ ਮਸੌਣ) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜ ਵਿੱਚ ਭਾਰੀ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਜਿਸ ਵੀ ਕਿਸਾਨ ਦਾ ਨੁਕਸਾਨ ਹੋਇਆ, ਉਸ ਦੀ ਬਾਂਹ ਫੜੀ ਜਾਵੇਗੀ। ਉਹ ਅੱਜ ਹਲਕੇ ਦੇ ਪਿੰਡ ਕਰੀਮਪੁਰਾ ਵਿਖੇ ਸੱਕੀ ਨਾਲੇ ਵਿੱਚ ਆਏ ਪਾਣੀ ਕਾਰਨ ਹੋਏ ਪੈਂਦਾ ਹੋਏ ਹਲਾਤਾਂ ਉਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲੇ ਦੀ ਸਫ਼ਾਈ ਦਾ ਕੰਮ  ਸ਼ੁਰੂ ਕਰਨ ਦੀ ਹਦਾਇਤ ਕਰਦੇ ਦੱਸਿਆਂ ਕਿ ਇਸ ਨਾਲੇ ਦੀ ਸਫ਼ਾਈ ਲਈ ਪਿਛਲੀ ਸਰਕਾਰ ਵਿੱਚ ਮੋਟੀ ਰਕਮ ਆਈ ਸੀ ਪਰ ਉਹ ਉਸ ਵੇਲੇ ਦੇ ਆਗੂਆਂ ਸਦਕਾ ਸਹੀ ਥਾਂ ਲੱਗੀ ਨਹੀਂ, ਸੋ ਇਸ ਵਾਰ ਇਸ ਕੰਮ ਲਈ ਪੈਸੇ ਲੈਣ ਵਾਸਤੇ ਮੈਨੂੰ ਵੱਡੀ ਮੁਸ਼ਕਤ ਕਰਨੀ ਪਈ। ਹੁਣ ਜਦ ਇਸ ਕੰਮ ਲਈ ਪੈਸਾ ਅਲਾਟ ਹੋਇਆ ਅਤੇ ਮਸੀਨਾਂ ਸਫ਼ਾਈ ਲਈ ਮਿਲੀਆਂ ਤਾਂ ਬਰਸਾਤ ਆ ਗਈ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘੱਟ ਹੋਣ ਦੇ ਨਾਲ ਹੀ ਸਮੁੱਚੇ ਨਾਲੇ ਦੀ ਸਫ਼ਾਈ ਕਰਕੇ ਇਸ ਇਲਾਕੇ ਨੂੰ ਹੜ ਤੋਂ ਨਿਜ਼ਾਤ ਦਿਵਾਈ ਜਾਵੇਗੀ। ਇਥੇ ਬਣ ਰਹੇ ਪੁੱਲ ਦੀ ਢਿੱਲ਼ੀ ਚਾਲ ਤੋਂ ਖਫ਼ਾ ਹੁੰਦੇ ਮੰਤਰੀ ਧਾਲੀਵਾਲ ਨੇ ਠੇਕੇਦਾਰ ਨੂੰ ਕੰਮ ਛੇਤੀ ਪੂਰਾ ਕਰਨ ਦੀ ਤਾਕੀਦ ਕੀਤੀ

Related Articles

Leave a Comment