ਫਗਵਾੜਾ —————— ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਸਤੀਸ਼ ਕੁਮਾਰ ਉਪ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨਗੀ ਹੇਠ ਬਲਾਕ ਫਗਵਾੜਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ,ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ ਰਟਾਇਡ ਐਸ ਐਸ ਪੀ, ਬਲਵੀਰ ਸਿੰਘ ਚੀਮਾਂ ਪੰਜਾਬ ਪ੍ਰਧਾਨ, ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੋੱਲ ਪਰਮਜੀਤ ਭੱਲੋਵਾਲ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ, ਸੰਨਦੀਪ ਕੌਰ ਪ੍ਰਧਾਨ ਪਟਿਆਲਾ, ਦਲਵਿੰਦਰ ਸਿੰਘ ਮਰੋਕ ਚੀਫ਼ ਅਡਵਾਈਜ਼ਰ ਆਰ ਟੀ ਆਈ ਪੰਜਾਬ ਅਤੇ ਨੀਰੂ ਤੁਲੀ ਸੀਨੀਅਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਲਵਿੰਦਰ ਰਾਮ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਦੁਬਾਰਾ ਕੌਮੀ ਚੇਅਰਮੈਨ ਆਰ ਟੀ ਆਈ ਸੋੱਲ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨਸ਼ਿਆਂ ਦਾ ਛੇਵਾਂ ਦਰਿਆ ਜੋ ਬਹੁਤ ਹੀ ਤੇਜ਼ੀ ਨਾਲ ਵੱਗ ਰਿਹਾ ਹੈ ਇਸ ਨੂੰ ਰੋਕਣ ਲਈ ਸਰਕਾਰ, ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਰਲਮਿਲ ਕੇ ਇਸ ਅਲਾਮਤ ਦਾ ਖਾਤਮਾ ਕਰਨ ਲਈ ਕਈ ਤਰ੍ਹਾਂ ਦੇ ਠੋਸ ਉਪਰਾਲੇ ਵਿੱਢ ਰਹੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨੌਜਵਾਨਾਂ ਦੀਆਂ ਜਵਾਨੀਆਂ ਨੂੰ ਬਚਾਉਣ ਲਈ ਅੱਗੇ ਆਵੋ। ਕੁਲਵਿੰਦਰ ਰਾਮ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਅਤੇ ਉਸ ਤੋਂ ਵੀ ਵੱਧ ਚੜ੍ਹ ਕੇ ਦਿੱਤੀ ਗਈ ਜੁਮੇਵਾਰੀ ਨੂੰ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਬਲਦੇਵ ਸਿੰਘ, ਧਰਮਪਾਲ ਚੇਅਰਮੈਨ ਜ਼ਿਲ੍ਹਾ ਜਲੰਧਰ, ਕੁਲਦੀਪ ਸਿੰਘ ਸੈਕਟਰੀ ਪੰਜਾਬ, ਦਲਜੀਤ ਕੌਰ, ਅਮ੍ਰਿਤ ਪੁਰੀ ਉਪ ਚੇਅਰਮੈਨ ਪੰਜਾਬ ਅਤੇ ਅਮਰੀਕ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।