Home » ਥਾਣਾ ਮਕਬੂਲਪੁਰਾ ਵੱਲੋਂ ਡਕੈਤੀ ਕਰਨ ਦੀ ਫ਼ਿਰਾਕ ‘ਚ ਬੈਠੇ ਪੰਜ ਕਾਬੂ

ਥਾਣਾ ਮਕਬੂਲਪੁਰਾ ਵੱਲੋਂ ਡਕੈਤੀ ਕਰਨ ਦੀ ਫ਼ਿਰਾਕ ‘ਚ ਬੈਠੇ ਪੰਜ ਕਾਬੂ

ਦੋ ਪਿਸਟਲ 32 ਬੋਰ, ਦੋ ਮੋਟਰਸਾਈਕਲ ਅਤੇ ਇੱਕ ਕਾਰ ਸਵਿਫ਼ਟ ਬ੍ਰਾਮਦ

by Rakha Prabh
46 views
 ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਆਈ.ਪੀ.ਐਸ ਦੀਆਂ ਹਦਾਇਤਾਂ ਤੇ ਲੁੱਟਾਂ-ਖੋਹਾਂ ਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅਭਿਮੰਨਿਊ ਰਾਣਾ ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਦੀ ਅਗਵਾਈ ਹੇਠ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਯੋਜ਼ਨਾਬੰਧ ਤਰੀਕੇ ਨਾਲ ਤੇ ਵੱਲਾ ਤੋਂ ਜੇਠੁਵਾਲ ਵੱਲ ਨੂੰ ਜਾਂਦੀ ਨਹਿਰ ਦੀ ਪੱਟੜੀ ਵੱਲ ਸੰਘਣੀਆਂ ਝਾੜੀਆਂ ਵੱਲ ਲੁੱਕ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਬੈਠੇ ਦੋਸ਼ੀ ਇੰਦਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਭੰਗਵਾ, ਥਾਣਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪੁਰਾਣਾ ਬੱਸ ਸਟੈਂਡ, ਫਤਿਹਗੜ੍ਹ ਚੂੜੀਆਂ, ਜਿਲ੍ਹਾ ਗੁਰਦਾਸਪੁਰ, ਹਰਮੇਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਭੰਗਵਾ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਵਿਸ਼ਵਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਭੰਗਵਾ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਅਮਰਜੀਤ ਸਿੰਘ ਪੁੱਤਰ ਰਾਂਝਾ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ, ਥਾਣਾ ਕੰਬੋਅ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 2 ਪਿਸਟਲ 32 ਬੋਰ, 2 ਮੋਟਰਸਾਈਕਲ ਅਤੇ 1 ਕਾਰ ਸਵਿੱਫਟ ਬ੍ਰਾਮਦ ਕੀਤੀ ਗਈ। ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 219 ਮਿਤੀ 12-9-2023 ਜੁਰਮ 399,402 ਭ:ਦ:, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Related Articles

Leave a Comment