Home » ਮੋਦੀ ਸਰਕਾਰ ਵਲੋ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੰਸਦ ਦੇ ਉਦਘਾਟਨ ਤੋ ਅੱਖੋ ਉਹਲੇ ਕਰਨਾ ਐਸਸੀ ਸਮਾਜ ਨਾਲ ਧੋਖਾ : ਬੇਗਮਪੁਰਾ ਟਾਇਗਰ ਫੋਰਸ

ਮੋਦੀ ਸਰਕਾਰ ਵਲੋ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੰਸਦ ਦੇ ਉਦਘਾਟਨ ਤੋ ਅੱਖੋ ਉਹਲੇ ਕਰਨਾ ਐਸਸੀ ਸਮਾਜ ਨਾਲ ਧੋਖਾ : ਬੇਗਮਪੁਰਾ ਟਾਇਗਰ ਫੋਰਸ

ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਨੂੰ ਇਸਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ : ਪ੍ੰਜਾਬ ਪ੍ਰਧਾਨ ਵੀਰਪਾਲ ਠਰੋਲੀ

by Rakha Prabh
31 views

ਮੋਦੀ ਸਰਕਾਰ ਵਲੋ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੰਸਦ ਦੇ ਉਦਘਾਟਨ ਤੋ ਅੱਖੋ ਉਹਲੇ ਕਰਨਾ ਐਸਸੀ ਸਮਾਜ ਨਾਲ ਧੋਖਾ : ਬੇਗਮਪੁਰਾ ਟਾਇਗਰ ਫੋਰਸ

ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਨੂੰ ਇਸਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ : ਪ੍ੰਜਾਬ ਪ੍ਰਧਾਨ ਵੀਰਪਾਲ ਠਰੋਲੀ

ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨਰੇਸ਼ ਕੁਮਾਰ ਬੱਧਣ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਨੇਕੂ ਬੱਧਣ ਸੀਨੀਅਰ ਮੀਤ ਪ੍ਰਧਾਨ ਦੋਆਬਾ ਨੇ ਸਿਰਕਤ ਕੀਤੀ ਇਸ ਮੌਕੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ਵਲੋਂ ਦਿੱਲੀ ਵਿਖੇ ਨਵੇਂ ਬਣੇ ਸੰਸਦ ਭਵਨ ਦਾ  ਉਦਘਾਟਨ ਜੋ ਕਿ 28 ਮਈ ਨੂੰ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਵਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ ਭਾਰਤ ਦੇ ਲੋਕਤੰਤਰ ਤੇ ਸਿੱਧਾ ਹਮਲਾ ਹੈ ਕਿਉਂਕਿ ਸੰਵਿਧਾਨਿਕ ਪ੍ਰੰਪਰਾਵਾਂ ਅਨੁਸਾਰ ਦੇਸ਼ ਦਾ ਰਾਸ਼ਟਰਪਤੀ ਹੀ ਮੁਖੀ ਹੁੰਦਾ ਹੈ ਇਸ ਲਈ ਇਸ ਭਵਨ ਦਾ ਉਦਘਾਟਨ ਮਾਨਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕਰਵਾਉਣਾ ਬਣਦਾ ਹੈ ਪਰ ਇਸ ਮਹਤਵਪੂਰਨ ਮੋਕੇ ਤੇ ਮਾਨਯੋਗ ਰਾਸ਼ਟਰਪਤੀ ਨੂੰ ਬਣਦਾ ਸਤਿਕਾਰ ਨਾ ਦੇਣਾ ਭਾਰਤ ਦੇ ਸੰਵਿਧਾਨ ਲਈ ਖਤਰੇ ਦੀ ਘੰਟੀ ਹੈ। ਉਹਨਾ
ਭਾਰਤ ਦੀ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਤੇ ਸਖਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਦੀ ਇਹ ਕਾਰਵਾਈ ਭਾਰਤ ਦੇ ਸੰਵਿਧਾਨ ਲਈ ਖਤਰੇ ਦੀ ਘੰਟੀ ਹੈ ਉਥੇ ਭਾਰਤ ਦੇ ਬਹੁਤ ਹੀ ਮਹਤਵਪੂਰਨ ਸੰਵਿਧਾਨਿਕ ਅਹੁਦੇ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਮਹਾਨ ਆਦਿਵਾਸੀ ਅੋਰਤ ਨੂੰ ਇਸ ਸਮਾਗਮ ਤੋ ਦੂਰ ਰੱਖਣਾ ਭਾਰਤ ਦੇ ਜਾਤੀ ਪਾਤੀ ਵਿਵਸਥਾ ਦੀ ਵੀ ਝਲਕ ਨਜ਼ਰ ਆਉਦੀ ਹੈ ਜੋ ਕਿ ਭਾਰਤ ਸਰਕਾਰ ਦੇ ਸ਼ਾਇਨਿੰਗ ਇੰਡੀਆ ਦੇ ਨਾਅਰੇ ਤੇ ਵੀ ਇੱਕ ਸਵਾਲੀਆ ਨਿਸ਼ਾਨ ਹੈ। ਉਹਨਾ ਕਿਹਾ ਕਿ  ਭਾਜਪਾ ਵਿਰੋਧੀ ਪਾਰਟੀਆਂ ਵਲੋਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਅਤੇ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਜੋ ਇੱਕਠੇ ਹੋ ਕੇ ਵਿਰੋਧ ਕੀਤਾ ਹੈ ਉਸਦੀ ਬੇਗਮਪੁਰਾ ਟਾਇਗਰ ਫੋਰਸ ਪੁਰਜੋਰ ਸ਼ਲਾਘਾ ਕਰਦੀ ਹੈ। ਉਹਨਾ ਕਿਹਾ ਕਿ  ਰਾਸ਼ਟਰੀ ਅਤੇ ਸੂਬਾ ਪੱਧਰ ਤੇ 85 ਫੀਸਦੀ ਐਸ.ਸੀ./ਐਸ.ਟੀ/ ਪੱਛੜੀਆਂ ਜਾਤੀਆਂ ਅਤੇ ਧਾਰਮਿਕ ਘੱਟ ਗਿਣਤੀ ਦੇ ਵਰਗ ਨਾਲ ਸਬੰਧਤ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਉ ਅੰਬੇਡਕਰ ਜੀ ਦੇ ਮਿਸ਼ਨ ਤੇ ਬਣੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਹੋਰ ਸੰਸਥਾਵਾਂ ਨੂੰ ਵੀ ਇੱਕਠੇ ਹੋ ਕੇ ਇਸਦਾ ਡੱਟ ਕੇ ਵਿਰੋਧ ਕਰਨਾ  ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ ,ਅਸੋਕ ਕੁਮਾਰ ਕਟੋਚ ਬੜੀ ਬਸੀ ,ਅਮਨਦੀਪ, ਹਰੀ ਰਾਮ ਆਦੀਆ ਜਿਲ੍ਹਾ ਪ੍ਰਧਾਨ ਭਾਵਾਦਾਸ ,ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਰਾਜੀਵ ਸੈਣੀ,  ,ਪੰਮਾ ਡਾਡਾ, ਗੋਗਾ ਮਾਂਝੀ ,ਰਾਜ ਕੁਮਾਰ ਬੱਧਣ, ਅਵਤਾਰ ਡਿੰਪੀ ,ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ, ਸਨੀ ਸੀਣਾ,ਭਿੰਦਾ ਸੀਣਾ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ , ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ, ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਰਵੀ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

 

Related Articles

Leave a Comment