ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਇਨਵਿਟੇਸ਼ਨ ਬੋਕਸਿੰਗ ਚੈਂਪੀਅਨਸ਼ਿਪ ਪਿੰਡ ਵੱਲਾ ਅੰਮ੍ਰਿਤਸਰ ਵਿੱਚ ਡਿਸਟ੍ਰਿਕਟ ਬਾਕਸਿੰਗ ਐਸੋਸੀਏਸ਼ਨ ਅਤੇ ਮਾਰਸ਼ਲ ਆਰਟ ਪਾਸ਼ਨ ਟਾਈਗਰ ਵੈਲਫ਼ੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ। ਇਸ ਵਿੱਚ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਸ਼ੁਭਕਾਮਨਾ ਦੇਣ ਵਾਸਤੇ ਪਹੁੰਚੇ। ਇਸ ਮੌਕੇ ਕੋਚ ਬਲਦੇਵ ਰਾਜ ਦੇਵ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਖੇਡਾਂ ਕਰਨਾ ਬਹੁਤ ਹੀ ਜ਼ਰੂਰੀ ਹਨ, ਖਾਸ ਕਰਕੇ ਲੜਕੀਆਂ ਵਾਸਤੇ ਸੈਲਫ ਡਿਫੈਂਸ ਵਾਸਤੇ ਲੜਕੀਆਂ ਨੂੰ ਖੇਡਾਂ ਕਰਨੀਆਂ ਬਹੁਤ ਜ਼ਰੂਰੀ ਹਨ ਅਤੇ ਖੇਡਾਂ ਦੇ ਨਾਲ ਅੱਜ ਦੇ ਨੌਜ਼ਵਾਨ ਬੱਚੇ ਨਸ਼ਿਆਂ ਤੋਂ, ਮੋਬਾਇਲ ਅਤੇ ਡਿਪਰੈਸ਼ਨ ਤੋਂ ਦੂਰ ਰਹਿੰਦੇ ਹਨ ਅਤੇ ਖੇਡਾਂ ਕਰਨ ਦੇ ਨਾਲ ਕਾਲਜ ਵਿੱਚ ਬਹੁਤ ਹੀ ਲਾਹਾ ਮਿਲਦਾ ਹੈ। ਜਿੱਥੇ ਕਿ ਪੰਜਾਬ ਸਰਕਾਰ ਵੀ ਖੇਡਾਂ ਵਾਸਤੇ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਦਾ ਮੇਲਾ ਕਰਾਕੇ ਖਿਡਾਰੀਆਂ ਨੂੰ ਨਗਦ ਇਨਾਮ ਗਏ ਹਨ। ਇਸ ਮੌਕੇ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਨੂੰ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਕੇਵਲ ਕ੍ਰਿਸ਼ਨ ਪੂਰੀ, ਕਲੱਬ ਦੇ ਪ੍ਰਧਾਨ ਹਰਮੀਤ ਸਿੰਘ ਟਾਈਗਰ, ਸੀਨੀਅਰ ਬਾਕਸਿੰਗ ਕੋਚ ਰਹਿ ਚੁੱਕੇ ਦਲਬੀਰ ਸਿੰਘ, ਸਮਾਜ ਸੇਵਕ ਗੁਰਭੇਜ ਸਿੰਘ, ਸਰਦਾਰ ਹੈਪੀ ਸਿੰਘ , ਕਰਨ ਸਿੰਘ ਕੰਨੂ, ਸੰਨੀ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।