ਜ਼ੀਰਾ/ ਫਿਰੋਜ਼ਪੁਰ 30 ਅਕਤੂਬਰ ( ਜੀ ਐਸ ਸਿੱਧੂ )
ਸ਼੍ਰੀ ਨਰਾਇਣ ਮੰਦਰ ਬਾਲ ਬ੍ਰਹਮਚਾਰੀ ਬੀਬੀ ਰਾਮ ਪਿਆਰੀ ਭਗਤ ਜੀ ਦੇ ਮੰਦਿਰ ਮੁਹਲਾ ਬਜਾਜਾਂ ਵਾਲਾ ਜ਼ੀਰਾ ਦੀ ਸੰਗਤ ਵਲੋਂ ਚਾਹ ਤੇ ਬਿਸਕੁਟਾਂ ਦਾ ਲੰਗਰ ਦਾਣਾ ਮੰਡੀ ਜ਼ੀਰਾ ਦੇ ਸਾਹਮਣੇ ਲਗਾਇਆ ਗਿਆ।ਇਹ ਲੰਗਰ ਦਾਣਾ ਮੰਡੀ ਜ਼ੀਰਾ ਵਿਖੇ ਕੰਮ ਕਰਦੇ ਮੰਡੀ ਲੇਬਰ, ਪੱਲੇਦਾਰਾਂ ਅਤੇ ਰਿਕਸ਼ਾ ਚਾਲਕਾਂ ਅਤੇ ਰਾਹਗੀਰਾਂ ਆਦਿ ਨੇ ਸ਼ਰਧਾ ਪੂਰਵਕ ਛਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਆਗੂ ਐਨ ਕੇ ਨਾਰੰਗ ਨੇ ਦੱਸਿਆ ਕਿ ਇਹ ਚਾਹ ਤੇ ਬਿਸਕੁਟਾਂ ਦਾ ਲੰਗਰ ਮਿਤੀ 28 ਅਕਤੂਬਰ 2023 ਤੋਂ ਸ਼ੁਰੂ ਕੀਤਾ ਗਿਆ ਹੈ ਜੋਂ ਪੂਰੇ ਸੱਤ ਦਿਨ ਮਿਤੀ 03/ਨਵੰਬਰ 2023 ਤੱਕ ਚੱਲੇਗਾ ਅਤੇ ਸਮਾਪਤੀ ਦੌਰਾਨ ਲੰਗਰ ਭੰਡਾਰਾ ਕਰਦੇ ਹੋਏ ਖ਼ਤਮ ਹੋਵੇਗਾ। ਇਸ ਮੌਕੇ ਲੰਗਰ ਵਰਤਾਉਣ ਦੀ ਸੇਵਾ ਨਰਿੰਦਰ ਕੁਮਾਰ ਨਾਰੰਗ ਪ੍ਰਧਾਨ ਮੰਦਰ ਕਮੇਟੀ, ਬਲਦੇਵ ਰਾਜ ਪਾਸੀਂ, ਦੀਪਕ ਕੁਮਾਰ, ਜਤਿਨ ਕੁਮਾਰ, ਮਨੀਸ਼ ਮਾਨਕਟਾਲਾ, ਅਸ਼ਵਨੀ ਕੁਮਾਰ, ਮਾਨਕ ਸ਼ਿਵਮ, ਅਜੇ ਅਰੋੜਾ ਤੇ ਦੁਸਾਂਤ ਬਜਾਜ ਆਦਿ ਨੇ ਬਾਖੂਬੀ ਨਿਭਾਈ।