Home » ਜ਼ੀਰਾ ਵਿਖੇ ਸ੍ਰੀ ਬਜਰੰਗ ਭਵਨ ਮੰਦਿਰ ਚ ਮਦ ਭਾਗਵਤ ਕਥਾ ਰਾਹੀਂ ਸੰਗਤਾਂ ਨੇ ਪ੍ਰਭੂ ਭਗਤੀ ਸਾਗਰ ਚ ਲਾਈ ਡੁਬਕੀ

ਜ਼ੀਰਾ ਵਿਖੇ ਸ੍ਰੀ ਬਜਰੰਗ ਭਵਨ ਮੰਦਿਰ ਚ ਮਦ ਭਾਗਵਤ ਕਥਾ ਰਾਹੀਂ ਸੰਗਤਾਂ ਨੇ ਪ੍ਰਭੂ ਭਗਤੀ ਸਾਗਰ ਚ ਲਾਈ ਡੁਬਕੀ

ਜੇਕਰ ਸਭ ਪਰਮਾਤਮਾ ਦਾ ਦਿੱਤਾ ਤਾਂ ਮਨੁੱਖ ਨੂੰ ਹੰਕਾਰ ਨਾ ਨਹੀ ਕਰਨਾ ਚਾਹੀਦਾ: ਭਾਗਿਆਸ਼੍ਰੀ

by Rakha Prabh
61 views

ਜ਼ੀਰਾ/ ਫਿਰੋਜ਼ਪੁਰ 31ਅਕਤੂਬਰ ( ਜੀ ਐਸ ਸਿੱਧੂ )

ਸ੍ਰੀ ਸਨਾਤਨ ਧਰਮ ਮਹਾਬੀਰ ਬਜਰੰਗ ਭਵਨ ਮੰਦਿਰ ਜ਼ੀਰਾ ਵਿਖੇ ਚਲਦੇ ਸੱਤ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਸਮਾਗਮ 6 ਵੇ ਦਿਨ ਸੰਗਤਾਂ ਨੇ ਪ੍ਰਭੂ ਭਗਤੀ ਸਾਗਰ ਵਿਚ ਢੁਬਕੀ ਲਗਾ ਭਗਤੀ ਸਾਗਰ ਦਾ ਅਨੰਦ ਮਾਣਿਆ। ਇਸ ਮੌਕੇ ਸਾਧਵੀ ਭਾਗਿਆ ਸ਼੍ਰੀ ਭਾਰਤੀ ਨੇ ਛੇਵੇਂ ਦਿਨ ਸੰਗਤਾਂ ਨੂੰ ਪ੍ਰਭੂ ਭਗਤੀ ਸਾਗਰ ਵਿਚ ਡੁਬਕੀਆਂ ਲਗਵਾਉਦੀਆ ਕਿਹਾ ਜੇਕਰ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਮਨੁੱਖ ਪਾਸ ਹੈ ਤਾਂ ਮਨੁੱਖ ਨੂੰ ਹੰਕਾਰ ਕਿਸ ਚੀਜ਼ ਦਾ ਹੈ।

ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਮਾਨਵਤਾ ਦੇ ਭਲੇ ਲਈ ਅਤੇ ਸੇਧ ਦੇਣ ਲਈ ਸ੍ਰੀ ਮਦ ਭਾਗਵਤ ਦਿੱਤੀ ਹੈ ਤੇ ਸਾਨੂੰ ਆਪਣੇ ਪਵਿੱਤਰ ਗ੍ਰੰਥਾ ਰਾਹੀਂ ਭਗਵਾਨ ਨੂੰ ਪ੍ਰਾਪਤ ਕਰਨ ਲਈ ਗਿਆਨ ਮਿਲਦਾ ਹੈ। ਉਨ੍ਹਾਂ ਕਿਹਾ ਜੇਕਰ ਅੰਧਕਾਰ ਨੂੰ ਖਤਮ ਕਰਨ ਲਈ ਚਾਨਣ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਪਰਮਾਤਮਾ ਨੂੰ ਮਿਲਣ ਲਈ ਗੁਰੂ ਦੀ ਲੋੜ ਹੁੰਦੀ ਹੈ।ਇਸ ਮੌਕੇ ਸਮਾਗਮ ਵਿੱਚ ਪ੍ਰੇਮ ਕੁਮਾਰ ਗਰੋਵਰ ਸਰਪਰਸਤ ਸ੍ਰੀ ਬਜਰੰਗ ਭਵਨ ਮੰਦਿਰ, ਪ੍ਰਧਾਨ ਪਰਮਜੀਤ ਪੰਮਾ, ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਰਜਿੰਦਰ ਬੰਸੀਵਾਲ,ਮਾਸਟਰ ਸੁਭਾਸ਼ ਗੁਪਤਾ, ਵਿਜੈ ਸ਼ਰਮਾ, ਰਾਮੇਸ਼ ਸੰਦੀਪ ਗੋਇਲ, ਜਨਕ ਰਾਜ ਝਾਂਬ ਡਾਇਰੈਕਟਰ ਰਾਖਾ ਪ੍ਰਭ ਅਖਬਾਰ, ਨੀਲੂ ਬਜਾਜ, ਚੰਦਰ ਫਾਰਮਾਸਿਸਟ, ਭਾਜਪਾ ਆਗੂ ਪ੍ਰਵੀਨ ਉਪਲ , ਵਿਕਾਸ ਗਰੋਵਰ ਲਾਡੀ, ਰਜਿੰਦਰ ਪਾਲ ਵਿੱਜ ਜੋਟੀ ਵਿੱਜ,ਵੰਸ਼ ਵਿੱਜ,ਐਡਵੋਕੇਟ ਵਿਜੇ ਕੁਮਾਰ ਬਾਂਸਲ,ਦੀਪਕ ਕੁਮਾਰ ਵਿਜ,ਰੀਮਾ ਵਿਜ, ਰੀਤਿਕਾ ਵਿੱਜ,ਸੰਦੀਪ ਕੁਮਾਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

Related Articles

Leave a Comment