Home » ਮਾਤਾ ਚਿੰਤਪੁਰਨੀ ਵਿਖੇ ਪਾਇਆ ਕੋਟ ਈਸੇ ਖਾਂ ਦੀ ਧਰਮਸ਼ਾਲਾ ਦੇ ਚੌਥੇ ਦਾ ਲੈਂਟਰ

ਮਾਤਾ ਚਿੰਤਪੁਰਨੀ ਵਿਖੇ ਪਾਇਆ ਕੋਟ ਈਸੇ ਖਾਂ ਦੀ ਧਰਮਸ਼ਾਲਾ ਦੇ ਚੌਥੇ ਦਾ ਲੈਂਟਰ

by Rakha Prabh
95 views

ਕੋਟ ਈਸੇ ਖਾਂ, 30 ਜੂਨ ( ਤਰਸੇਮ ਸਚਦੇਵਾ ) ਮਾਤਾ ਚਿੰਤਪੁਰਨੀ ਅਤੇ ਮਾਤਾ ਸ਼ੀਤਲਾ ਜੀ ਦੇ ਆਸ਼ਰੀਵਾਰ ਸਕਦਾ ਸ਼ਹਿਰ ਕੋਟ ਈਸੇ ਖਾਂ ਦੀ ਧਰਮਸ਼ਾਲਾ ਦਾ ਕੰਮ ਮਾਤਾ ਚਿੰਤਪੁਰਨੀ ਵਿਖੇ ਜੋਰਾ ਸ਼ੋਰਾਂ ਦੇ ਨਾਲ ਨਗਰ, ਇਲਾਕਾ ਨਿਵਾਸੀਆਂ, ਮੋਹਤਬਰ , ਪਤਵੰਤਿਆਂ ਅਤੇ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ, ਜਿਸ ਦੇ ਸਬੰਧ ਵਿੱਚ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਟਰੱਸਟ), ਰੇਹੀ (ਹਿਮਾਚਲਪ੍ਰਦੇਸ਼) ਹੈਡ ਆਫਿਸ ਕੋਟ ਈਸੇ ਖਾਂ ਦੇ ਵੱਲੋਂ ਧਰਮਸ਼ਾਲਾ ਤੇ ਚੌਥੇ ਸਲੈਬ ਦਾ ਲੈਂਟਰ ਪਾਇਆ ਗਿਆ ਅਤੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸੇਵਾਦਾਰ ਅਸ਼ੋਕ ਕੁਮਾਰ ਚੇਅਰਮੈਨ, ਸੁਰਿੰਦਰ ਮਿਗਲਾਨੀ ਜਨਰਲ ਸੈਕਟਰੀ, ਗੁਰਮੀਤ ਸਿੰਘ ਕਾਲੜਾ ਵਾਈਸ ਚੇਅਰਮੈਨ, ਸੰਦੀਪ ਕੁਮਾਰ (ਬੋਵੀ) ਕੈਸ਼ੀਅਰ, ਤਰਸੇਮ ਲਾਲ ਜਨੇਜਾ ਟਰਸਟੀ, ਰਕੇਸ਼ ਕੁਮਾਰ ਸਕਿੰਟਾ ਟਰਸਟੀ, ਲੱਕੀ ਅਰੋੜਾ, ਸੋਨੂੰ ਸਚਦੇਵਾ, ਰਿੰਕੂ ਕਪੂਰ, ਬੱਬੂ ਗੁਲਾਟੀ, ਦੀਪਕ ਟੱਕਰ, ਵਿਨੋਦ ਆਨੰਦ, ਸੋਨੂੰ , ਮਨੋਜ ਕੁਮਾਰ ਬੋਵੀ, ਮੋਨੂੰ ਸ਼ਰਮਾ, ਦਰਸ਼ਨ ਸ਼ਰਮਾ ਨੈਸਲੇ ਵਾਲੇ, ਵਤਨ ਅਰੋੜਾ, ਭੋਲਾ ਰਾਜਪੂਤ, ਨੇ ਦੱਸਿਆ ਕਿ ਇਸ ਧਰਮਸ਼ਾਲਾ ਦੇ ਕੰਮ ਨੂੰ ਪੂਰੇ ਜੋਸ਼ ਅਤੇ ਸ਼ਰਧਾ ਪੂਰਵਕ ਸ਼ੁਰੂ ਕਰਕੇ ਅੱਜ ਲੈਂਟਰ ਪਾ ਦਿੱਤਾ ਗਿਆ ਤੇ ਹੁਣ ਧਰਮਸ਼ਾਲਾ ਦਾ ਕੰਮ ਨਿਰੰਤਰ ਜਾਰੀ ਰਹੇਗਾ । ਉਨ੍ਹਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਧਰਮਸ਼ਾਲਾ ਬਣਾਉਣ ਦੇ ਲਈ ਵਧ ਚੜ ਕੇ ਸਹਿਯੋਗ ਦਿਉ ਅਤੇ ਮਹਾਂਮਾਈ ਦੇ ਕੰਮ ਨੂੰ ਨੇਪਰੇ ਚਾੜਨ ਦੀ ਅਰਦਾਸ ਕੀਤੀ।

Related Articles

Leave a Comment