Home » ਸਰੀਰਿਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਰਵਾਈ ਜਾਂਦੀ ਹੈ ਮੁਹੱਈਆਂ – ਡਿਪਟੀ ਕਮਿਸ਼ਨਰ

ਸਰੀਰਿਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਰਵਾਈ ਜਾਂਦੀ ਹੈ ਮੁਹੱਈਆਂ – ਡਿਪਟੀ ਕਮਿਸ਼ਨਰ

ਯੂ.ਡੀ.ਆਈ.ਡੀ. ਕਾਰਡ ’ਤੇ ਮੁਫ਼ਤ ਬੱਸ ਸਫਰ ਅਤੇ ਹੋਰ ਸੁਵਿਧਾਵਾਂ ਦਾ ਲੈ ਸਕਦੇ ਹਨ ਲਾਭ ਦਿਵਿਆਂਗਜਨ

by Rakha Prabh
78 views

ਸਰੀਰਿਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਰਵਾਈ ਜਾਂਦੀ ਹੈ ਮੁਹੱਈਆਂ – ਡਿਪਟੀ ਕਮਿਸ਼ਨਰ

ਯੂ.ਡੀ.ਆਈ.ਡੀ. ਕਾਰਡ ’ਤੇ ਮੁਫ਼ਤ ਬੱਸ ਸਫਰ ਅਤੇ ਹੋਰ ਸੁਵਿਧਾਵਾਂ ਦਾ ਲੈ ਸਕਦੇ ਹਨ ਲਾਭ ਦਿਵਿਆਂਗਜਨ

ਫਿਰੋਜ਼ਪੁਰ 24 ਮਈ 2023

           ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਰਾਜੇਸ਼ ਧੀਮਾਨ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿਵਿਆਂਗਜਨਾਂ ਦੀ ਮਦਦ ਕਰਨ ਦੇ ਮੰਤਵ ਨਾਲ ਵੱਖ-ਵੱਖ ਸਕੀਮਾਂ ਰਾਹੀਂ ਲਾਭ ਦਿੱਤੇ ਜਾ ਰਹੇ ਹਨ।

          ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਵਿਭਾਗ ਵੱਲੋਂ ਪੈਨਸ਼ਨ ਸਕੀਮ ਅਧੀਨ ਸਰੀਰਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 2500 ਰੁਪਏ ਤੋਂ 3000 ਰੁਪਏ ਦਾ ਸਲਾਨਾ ਵਜੀਫ਼ਾ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਨੈਸ਼ਨਲ ਸੋਸਲ ਅਸਿਸਟੈਂਸ ਸਕੀਮ ਦੇ ਅਧੀਨ 80 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ 300 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵਿਭਾਗਾਂ ਵਿੱਚ ਭਰਤੀ ਕਰਨ ਸਮੇਂ ਦਿਵਿਆਂਗਜਨਾਂ ਨੂੰ 4 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਜਾਂਦਾ ਹੈ ਅਤੇ ਵਿਭਾਗ ਵਲੋਂ ਰੋਸਟਰ ਨੁਕਤੇ ਅਨੁਸਾਰ ਦਿਵਿਆਂਗਜਨਾਂ ਨੂੰ ਤਰੱਕੀ ਦਾ ਲਾਭ ਵੀ ਦਿੱਤਾ ਜਾਂਦਾ ਹੈ।

          ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਪੋਰਟਲ ਤੋਂ https://www.swavlambancard.gov.in/ ਲੋੜੀਂਦੇ ਵੇਰਵੇ ਭਰ ਕੇ ਯੂ.ਡੀ ਆਈ ਡੀ ਕਾਰਡ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਹੈ ਜਿਸ ਨਾਲ ਦਿਵਿਆਂਗਜਨ ਨਾਲ ਸਬੰਧਤ ਵੱਖ-ਵੱਖ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਸ ਸਫ਼ਰ ਵਿੱਚ ਦੇਖਣ ਤੋਂ ਅਸਮਰੱਥ ਦਿਵਿਆਂਗਜਨ ਨੂੰ ਪੂਰਾ ਕਰਾਇਆ ਅਤੇ ਹੋਰ ਦਿਵਿਆਂਗਜਨਾਂ ਨੂੰ ਅੱਧੇ ਕਿਰਾਏ ਦੀ ਰਿਆਇਤ ਦਿੱਤੀ ਜਾਂਦੀ ਹੈ।

          ਇਸ ਤੋਂ ਇਲਾਵਾ ਅਲਿਮਕੋ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਕੈਂਪ ਲਗਾ ਕੇ ਚੋਣ ਉਪਰੰਤ ਬਣਾਵਟੀ ਅੰਗ ਮੁਫਤ ਪ੍ਰਦਾਨ ਕੀਤੇ ਜਾਂਦੇ ਹਨ। ਨੈਸ਼ਨਲ ਟਰੱਸਟ ਐਕਟ 1999 ਦੇ ਅਧੀਨ ਲੀਗਲ ਗਾਰਡੀਅਨਸਿਪ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਰੇਲ ਭਵਨ ਜਮਾਲਪੁਰ ਵਿਖੇ ਦਿਵਿਆਂਗਜਨਾਂ ਲਈ ਪੜ੍ਹਾਈ ਕਰਨ ਵਾਸਤੇ ਆਡਿਓ ਸਟੂਡੀਓ, ਬਰੇਲ ਪ੍ਰੈੱਸ ਅਤੇ ਬਲਾਂਈਡ ਸਕੂਲ ਦਾ ਪ੍ਰਬੰਧ ਹੈ, ਜਿੱਥੋਂ ਬੱਚੇ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਮੁਫਤ ਲਿਟਰੇਚਰ, ਆਡਿਓ ਕੈਸਟਜ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਦਿਵਿਆਂਗਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਫਿਰੋਜ਼ਪੁਰ ਛਾਉਣੀ  ਵਿਖੇ ਸੰਪਰਕ ਕਰ ਸਕਦੇ ਹਨ।

Related Articles

Leave a Comment