Home » ਸਾਹੋਕੇ ਦੇ ਸਰਪੰਚ ਪੰਚ ਆਮ ਆਦਮੀ ਪਾਰਟੀ ਚ ਸ਼ਾਮਿਲ

ਸਾਹੋਕੇ ਦੇ ਸਰਪੰਚ ਪੰਚ ਆਮ ਆਦਮੀ ਪਾਰਟੀ ਚ ਸ਼ਾਮਿਲ

ਪੰਜਾਬ ਸਰਕਾਰ ਦੇ ਉਸਾਰੂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਾਹੋਕੇ ਦੇ ਲੋਕ ਹੋਏ ਸ਼ਾਮਿਲ :- ਵਿਧਾਇਕ ਸੁਖਾਨੰਦ

by Rakha Prabh
125 views

 

ਮੋਗਾ, 31 ਅਕਤੂਬਰ(ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ )ਬਾਘਾਪੁਰਾਣਾ ਹਲਕੇ ਦੇ ਪਿੰਡ ਸਾਹੋਕੇ ਦੇ ਸਰਪੰਚ ਗੋਬਿੰਦ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਹਲਕਾ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਸਮਰਥਕ ਵੀ ਉਹਨਾਂ ਦੇ ਨਾਲ ਮੌਜੂਦ ਸਨ।

ਵਿਧਾਇਕਾ ਸੁਖਾਨੰਦ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਗਿਣਾਇਆ। ਉਹਨਾਂ ਨੇ ਕਿਹਾ ਕਿ ਸਾਡੇ ਕੰਮ ਕਰਨ ਦਾ ਸਟਾਈਲ ਕਾਂਗਰਸ, ਬੀਜੇਪੀ, ਅਕਾਲੀ ਦਲ ਨਾਲੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਛੇ ਮਹੀਨੇ ਫਿਲਹਾਲ ਪੰਜਾਬ ਦੀ ਸਥਿਤੀ ਨੂੰ ਹੀ ਸਮਝਿਆ ਹੈ, ਸਥਿਤੀ ਨੂੰ ਸਮਝਣ ਤੋਂ ਬਾਅਦ ਅਸੀਂ ਕੰਮ ਕਰਨ ਦੀ ਤਿਆਰੀ ਕਰ ਰਹੇ ਹਾਂ। ਪੰਜਾਬ ਦੇ ਕਈ ਵੱਡੇ ਮੁੱਦੇ ਹਨ ਜਿਵੇਂ ਨਸ਼ਿਆਂ ਦਾ ਮੁੱਦਾ ਹੈ, ਇਸ ਨੂੰ ਸਾਫ਼ ਕਰਨ ਵਿੱਚ ਸਮਾਂ ਲੱਗੇਗਾ। ਆਪ ਦੇ ਸਾਰੇ ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ, ਇਸ ਕਰਕੇ ਹਾਲੇ ਪਿਛਲੀਆਂ ਸਰਕਾਰਾਂ ਵੱਲੋਂ ਪਾਏ ਗਏ ਖਿਲਾਰੇ ਨੂੰ ਹੀ ਸਮਝਿਆ ਗਿਆ ਹੈ।

ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਬਣਾਉਣ ਦੀ ਜੰਗ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ। ਸਰਕਾਰ ਬਣਨ ਦੇ ਮਹਿਜ਼ 6 ਮਹੀਨਿਆਂ ਵਿੱਚ ਹੀ ਸਰਕਾਰ ਨੇ ਜਨਤਾ ਦੇ ਹਿੱਤ ਵਿੱਚ ਕਈ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ 20,000 ਨੌਕਰੀਆਂ ਦਿੱਤੀਆਂ ਹਨ ਤੇ 9000 ਠੇਕਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ। ਸਰਕਾਰ ਨੇ ਪਹਿਲੀ ਵਾਰ ਮੂੰਗੀ ਦੀ ਫ਼ਸਲ ’ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਹੈ। ਗੰਨਾ ਕਾਸ਼ਤਕਾਰਾਂ ਦੇ ਲੰਮੇ ਸਮੇਂ ਤੋਂ ਬਕਾਇਆ ਪਏ ਬਕਾਏ ਵੀ ਭੁਗਤਾਅ ਦਿੱਤੇ ਗਏ ਹਨ ਤੇ ਡਿਫਾਲਟਰ ਖੰਡ ਮਿੱਲਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ।

ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਦੇ ਕੇ ਉਤਸ਼ਾਹਤ ਕੀਤਾ ਹੈ। ਮਾਲਵਾ ਖਿੱਤੇ ਦੇ ਕਪਾਹ ਦੇ ਕਿਸਾਨਾਂ ਨੂੰ 2020 ਤੋਂ ਬਕਾਇਆ ਪਏ ਮੁਆਵਜ਼ੇ ਨੂੰ ਮਾਨ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਪਹਿਲਾਂ ਕਿਸਾਨਾਂ ਤੋਂ ਲੋਡ ਵਧਾਉਣ ਲਈ 5000 ਰੁਪਏ ਵਸੂਲੇ ਜਾਂਦੇ ਸਨ ਪਰ ਮਾਨ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਲਈ ਇਹ ਰਕਮ ਘਟਾ ਕੇ 2500 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ। ਸਰਕਾਰ ਪੰਜਾਬੀਆਂ ਨੂੰ 600 ਮੁਫਤ ਬਿਜਲੀ ਯੂਨਿਟ ਦੇ ਰਹੀ ਹੈ ਤੇ ਲਗਭਗ 80 ਫ਼ੀਸਦ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਇਹਨਾਂ ਸਾਰੇ ਕਾਰਜਾਂ ਨੂੰ ਦੇਖਦੇ ਹੋਏ ਅੱਜ ਪਿੰਡ ਸਾਹੋਕੇ ਦੇ ਸਰਪੰਚ ਗੋਬਿੰਦ ਸਿੰਘ, 5 ਮਜੂਦਾ ਪੰਚਾਂ ਸਮੇਤ, 3 ਸਾਬਕਾ ਪੰਚਾਂ ਅਤੇ 20 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਮੈਂ ਸਾਰਿਆ ਦਾ ਸਵਾਗਤ ਕਰਦਾ ਹਾਂ।

ਇਸ ਸਮੇਂ ਬਲਾਕ ਪ੍ਰਧਾਨ ਚਮਕੌਰ ਸਿੰਘ ਸਾਹੋਕੇ, ਸੋਨੀ, ਗੁਰਪ੍ਰੀਤ ਸਚਦੇਵਾ, ਅਮਨ ਰਖਰਾ ਅਤੇ ਹੋਰ ਆਪ ਆਗੂ ਮਜ਼ੂਦ ਸਨ।

Related Articles

Leave a Comment